ਮੁਸ਼ੱਰਫ ਨੇ ਪਾਕਿਸਤਾਨ ਆਉਣ ਲਈ ਸਰਕਾਰ ਕੋਲੋਂ ਮੰਗੀ ਸੁਰੱਖਿਆ

03/21/2018 3:32:03 AM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਸੰਯੁਕਤ ਅਰਬ ਅਮੀਰਾਤ ਕੋਲੋਂ ਪਾਕਿਸਤਾਨ ਵਾਪਸ ਆਉਣ ਅਤੇ ਵਿਸ਼ੇਸ਼ ਅਦਾਲਤ 'ਚ ਦੇਸ਼ਧ੍ਰੋਹ ਨਾਲ ਸਬੰਧਿਤ ਮਾਮਲੇ ਦਾ ਸਾਹਮਣਾ ਕਰਨ ਲਈ ਪਾਕਿਸਤਾਨ ਸਰਕਾਰ ਕੋਲੋਂ ਲੋੜੀਂਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪ੍ਰਵੇਜ਼ ਮੁਸ਼ੱਰਫ ਪਿਛਲੇ ਸਾਲ ਉਸ ਸਮੇਂ ਤੋਂ ਦੁਬਈ 'ਚ ਰਹਿ ਰਹੇ ਹਨ, ਜਦੋਂ ਉਨ੍ਹਾਂ ਨੂੰ ਇਲਾਜ ਦੇ ਬਹਾਨੇ  ਪਾਕਿਸਤਾਨ ਛੱਡਣ ਦੀ ਇਜਾਜ਼ਤ ਮਿਲੀ ਸੀ। ਮੁਸ਼ੱਰਫ ਦੇ ਵਕੀਲ ਨੇ ਗ੍ਰਹਿ ਮੰਤਰਾਲਾ ਕੋਲ ਇਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਪਾਕਿਸਤਾਨ ਆਉਣ 'ਤੇ ਸੁਰੱਖਿਆ ਸਬੰਧੀ ਖਤਰਾ ਹੈ।