ਪੁਲਸ ਨੇ ਦੋਹਰੀ ਗੋਲੀਬਾਰੀ ਦੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

10/19/2017 10:52:32 AM

ਵਾਸ਼ਿੰਗਟਨ (ਭਾਸ਼ਾ)— ਪੁਲਸ ਨੇ ਉਪ ਨਗਰੀ ਮੈਰੀਲੈਂਡ ਵਪਾਰਕ ਪਾਰਕ ਵਿਚ 3 ਲੋਕਾਂ ਦੀ ਹੱਤਿਆ ਅਤੇ 2 ਲੋਕਾਂ ਨੂੰ ਜ਼ਖਮੀ ਕਰਨ ਵਾਲੇ ਅਤੇ ਗੁਆਂਢੀ ਡੇਲਾਵੇਅਰ ਵਿਚ ਇਕ ਵਿਅਕਤੀ ਨੂੰ ਗੋਲੀ ਮਾਰਨ ਦੀਆਂ ਘਟਨਾਵਾਂ ਵਿਚ ਕਥਿਤ ਤੌਰ 'ਤੇ ਸ਼ਾਮਲ ਇਕ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ। ਵਿਲਿੰਮਗਟਨ ਸਥਿਤ ਡੇਲਾਵੇਅਰ ਪੁਲਸ ਵਿਭਾਗ ਨੇ 37 ਸਾਲਾ ਰੇਡੀ ਪ੍ਰਿੰਸ ਦੇ ਬਾਰੇ ਦੱਸਿਆ,''ਇਸ ਘਟਨਾ ਦੇ ਸ਼ੱਕੀ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਹੁਣ ਉਹ ਪੁਲਸ ਹਿਰਾਸਤ ਵਿਚ ਹੈ।'' ਵਿਲਿੰਮਗਟਨ ਪੁਲਸ ਦੇ ਮੁਖੀ ਰੌਬਰਟ ਟ੍ਰੇਸੀ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਿੰਸ ਇਕ ਖਤਰਨਾਕ ਵਿਅਕਤੀ ਹੈ। ਇਸ ਵਿਅਕਤੀ ਨੇ ਇਕ ਦਿਨ ਵਿਚ 6 ਲੋਕਾਂ ਨੂੰ ਗੋਲੀ ਮਾਰੀ ਸੀ।