ਰੂਸ ''ਚ ਅੱਜ ਦੇ ਦਿਨ ਅੱਤਵਾਦੀਆਂ ਨੇ ਕੀਤੀਆਂ ਸੀ ਬੇਰਹਿਮੀ ਦੀਆਂ ਹੱਦਾਂ ਪਾਰ(ਤਸਵੀਰਾਂ)

09/03/2017 3:37:04 PM

ਮਾਸਕੋ— ਰੂਸ ਵਿਚ ਅੱਜ ਦੇ ਦਿਨ ਭਾਵ 3 ਸਤੰਬਰ ਨੂੰ ਬੇਸਲਾਨ ਸਕੂਲ ਹੱਤਿਆਕਾਂਡ ਨੂੰ 13 ਸਾਲ ਹੋ ਗਏ ਹਨ। ਸਤੰਬਰ 2004 ਵਿਚ ਰੂਸ ਦੇ ਬੇਸਲਾਨ ਵਿਚ ਹੋਏ ਇਸ ਸਕੂਲ ਬੰਧਕ ਕਾਂਡ ਵਿਚ 330 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿਚ ਮਰਨ ਵਾਲਿਆਂ ਵਿਚ ਜ਼ਿਆਦਾ ਗਿਣਤੀ ਬੱਚਿਆਂ ਦੀ ਸੀ।
ਚੇਚੇਨ ਅੱਤਵਾਦੀਆਂ ਨੇ ਦਿੱਤਾ ਸੀ ਇਸ ਹੱਤਿਆਕਾਂਡ ਨੂੰ ਅੰਜ਼ਾਮ
ਚੇਚੇਨ ਅੱਤਵਾਦੀਆਂ ਨੇ 1 ਸਤੰਬਰ 2004 ਨੂੰ ਬੇਸਲਾਨ ਦੇ ਸਕੂਲ ਵਿਚ ਬੱਚਿਆਂ ਸਮੇਤ 1000 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਨ੍ਹਾਂ ਅਤੱਵਾਦੀਆਂ ਵਿਚ ਨਕਾਬਪੋਸ਼ ਔਰਤਾਂ ਅਤੇ ਮਰਦ ਵਿਸਫੋਟਕ ਬੈਲਟ ਪਾਈ ਗੋਲੀਆਂ ਚਲਾਉਂਦੇ ਹੋਏ ਸਕੂਲ ਵਿਚ ਦਾਖਲ ਹੋ ਗਏ ਸਨ। ਸਕੂਲ ਅੰਦਰ ਦਾਖਲ ਹੁੰਦੇ ਹੀ ਅੱਤਵਾਦੀਆਂ ਨੇ ਉੱਥੇ ਮੌਜੂਦ ਗਾਰਡ ਸਮੇਤ ਸਾਰੇ ਮਰਦ ਅਧਿਆਪਕਾਂ ਨੂੰ ਮਾਰ ਦਿੱਤਾ ਸੀ, ਤਾਂ ਜੋ ਉਨ੍ਹਾਂ ਨੂੰ ਕੋਈ ਰੋਕ ਨਾ ਸਕੇ। ਅੱਤਵਾਦੀਆਂ ਨੇ ਬੰਧਕ ਬੱਚਿਆਂ ਅਤੇ ਲੋਕਾਂ ਨੂੰ ਸਪੋਰਟਸ ਹਾਲ ਵਿਚ ਰੱਖਿਆ ਸੀ ਅਤੇ ਬਾਸਕਟ ਬਾਲ ਕੋਰਟ 'ਤੇ ਵਿਸਫੋਟਕ ਲਗਾ ਰੱਖੇ ਸਨ। ਦਹਿਸ਼ਤ ਦਾ ਇਹ ਸਿਲਸਿਲਾ ਕਰੀਬ 3 ਦਿਨਾਂ ਤੱਕ ਚੱਲਿਆ। 
ਰੂਸੀ ਫੌਜੀ ਬੱਚਿਆਂ ਕਾਰਨ ਕੋਈ ਕਾਰਵਾਈ ਨਹੀਂ ਕਰ ਰਹੇ ਸਨ। ਚੇਚੇਨ ਅੱਤਵਾਦੀਆਂ ਦੀ ਮੰਗ ਸੀ ਕਿ ਰੂਸੀ ਸਰਕਾਰ ਚੇਚੇਨਿਆ ਤੋਂ ਰੂਸੀ ਫੌਜ ਹਟਾ ਲਏ ਪਰ ਰੂਸ ਨੇ ਇਹ ਮੰਗ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਰੂਸੀ ਸਰਕਾਰ ਨੇ ਅੱਤਵਾਦੀਆਂ ਸਾਹਮਣੇ ਨਾ ਝੁਕਦੇ ਹੋਏ ਕਮਾਂਡੋ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਸੀ। ਸਕੂਲ ਵਿਚ ਅੱਤਵਾਦੀਆਂ ਸਮੇਤ ਸਾਰੇ ਲੋਕਾਂ ਨੂੰ ਬੇਹੋਸ਼ ਕਰਨ ਲਈ ਜ਼ਹਿਰੀਲੀ ਗੈਸ ਛੱਡੀ ਗਈ ਪਰ ਗੈਸ ਦੀ ਜ਼ਿਆਦਾ ਮਾਤਰਾ ਛੱਡੇ ਜਾਣ ਕਾਰਨ ਦਮ ਘੁੱਟਣ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਦੇ ਇਲਾਵਾ ਸੈਂਕੜਾਂ ਬੱਚੇ, ਫੌਜੀਆਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਮਾਰੇ ਗਏ।
8 ਸਾਲ ਤੱਕ ਦੀਆਂ ਬੱਚੀਆਂ ਦਾ ਕੀਤਾ ਬਲਾਤਕਾਰ, ਟਾਇਲਟ ਪੀਣ 'ਤੇ ਕੀਤਾ ਮਜ਼ਬੂਰ
ਬੇਸਲਾਨ ਕਤਲੇਆਮ ਨੂੰ ਹੁਣ ਤੱਕ ਦਾ ਸਭ ਤੋਂ ਬੇਰਹਿਮ ਕਤਲੇਆਮ ਮੰਨਿਆ ਜਾਂਦਾ ਹੈ। ਅੱਤਵਾਦੀਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਦਰਜਨਾਂ ਮਾਸੂਮ ਬੱਚੀਆਂ ਦਾ ਬਲਾਤਕਾਰ ਕੀਤਾ ਗਿਆ। ਇਨ੍ਹਾਂ ਬੱਚੀਆਂ ਦੀ ਉਮਰ ਸਿਰਫ 8 ਸਾਲ ਦੇ ਕਰੀਬ ਸੀ ਅਤੇ ਬਲੀਡਿੰਗ ਕਾਰਨ ਤੜਫ-ਤੜਫ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਅੱਤਵਾਦੀਆਂ ਨੇ ਰੇਪ ਦੀ ਵੀਡੀਓ ਰਿਕਾਡਿੰਗ ਵੀ ਕੀਤੀ ਸੀ।
ਭੁੱਖੇ-ਪਿਆਸੇ ਬੱਚਿਆਂ ਨੇ ਜਦੋਂ ਪਾਣੀ ਮੰਗਿਆ ਤਾਂ ਉਨ੍ਹਾਂ ਨੂੰ ਟਾਇਲਟ ਪੀਣ ਲਈ ਮਜ਼ਬੂਰ ਕੀਤਾ ਗਿਆ ਸੀ।