ਮੁਜਾਹਿਦ ਅਨਵਰ ਖਾਨ ਪਾਕਿ ਹਵਾਈ ਸੈਨਾ ਦੇ ਨਵੇਂ ਮੁਖੀ ਨਿਯੁਕਤ

03/20/2018 10:50:51 AM

ਇਸਲਾਮਾਬਾਦ (ਬਿਊਰੋ)— ਏਅਰ ਮਾਰਸ਼ਲ ਮੁਜਾਹਿਦ ਅਨਵਰ ਖਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਹਵਾਈ ਸੈਨਾ ਦੇ ਨਵੇਂ ਮੁਖੀ ਦੇ ਰੂਪ ਵਿਚ ਨਿਯੁਕਤ ਹੋਏ। ਵਰਤਮਾਨ ਏਅਰ ਚੀਫ ਸੋਹੇਲ ਅਮਾਨ ਨੇ ਨਵੇਂ ਉਤਰਾਧਿਕਾਰੀ ਦਾ ਬੈਚ ਲਗਾ ਕੇ ਉਨ੍ਹਾਂ ਦਾ ਸਨਮਾਨ ਅਤੇ ਸਵਾਗਤ ਕੀਤਾ।

ਇਸਲਾਮਾਬਾਦ ਵਿਚ ਆਯੋਜਿਤ ਇਕ ਕਮਾਂਡ ਸਮਾਰੋਹ ਵਿਚ ਸੋਹੇਲ ਅਮਾਨ ਨੇ ਅਨਵਰ ਨੂੰ ਤਲਵਾਰ ਸੌਂਪ ਕੇ ਉਨ੍ਹਾਂ ਨੂੰ ਨਵੇਂ ਏਅਰ ਚੀਫ ਦੀ ਜ਼ਿੰਮੇਵਾਰੀ ਸੌਂਪੀ।

ਦੱਸਣਯੋਗ ਹੈ ਕਿ ਏਅਰ ਮਾਰਸ਼ਲ ਖਾਨ ਜੋ ਪਾਕਿਸਤਾਨ ਹਵਾਈ ਫੌਜ ਦੇ 22ਵੇਂ ਮੁੱਖੀ ਹਨ ਉਨ੍ਹਾਂ ਨੂੰ ਸਾਲ 1983 ਵਿਚ ਪੀ. ਏ. ਐੱਫ. (ਪਾਕਿਸਤਾਨ ਏਅਰ ਫੋਰਸ) ਵਿਚ ਨਿਯੁਕਤ ਕੀਤਾ ਗਿਆ ਸੀ।