ਇਮਰਾਨ ਦੀ ਸੰਸਦ ਮੈਂਬਰ ਬੋਲੀ- ਪਤਨੀ ਦੇ ਇਸ਼ਾਰੇ ''ਤੇ ਚੱਲਦੇ ਹਨ ਸਾਡੇ ਪ੍ਰਧਾਨ ਮੰਤਰੀ

06/16/2020 2:27:28 AM

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੀ ਮਹਿਲਾ ਸੰਸਦ ਮੈਂਬਰ ਉਜ਼ਮਾ ਕਾਰਦਾਰ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਈ। ਦੋ ਦਿਨ ਤੋਂ ਉਜ਼ਮਾ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।  ਇਸ 'ਚ ਉਜ਼ਮਾ ਇਮਰਾਨ ਦੀ ਤੀਜੀ ਅਤੇ ਮੌਜੂਦਾ ਪਤਨੀ ਬੁਸ਼ਰਾ ਬੀਬੀ 'ਤੇ ਕਈ ਦੋਸ਼ ਲਗਾ ਰਹੀ ਹਨ। ਉਜ਼ਮਾ ਕਹਿੰਦੀ ਹਨ- 'ਬੁਸ਼ਰਾ ਬੀਬੀ ਨੇ ਇਮਰਾਨ ਦੇ ਘਰ 'ਚ ਇੱਕ ਲਕੀਰ ਖਿੱਚ ਦਿੱਤੀ ਹੈ। ਉਸ ਦੇ ਅੱਗੇ ਕੋਈ ਨਹੀਂ ਜਾ ਸਕਦਾ। ਉਜ਼ਮਾ ਨੇ ਇਸ 'ਚ ਕਿਹਾ ਕਿ ਪਾਕਿਸਤਾਨ ਨੂੰ ਪੀ.ਐੱਮ. ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਚਲਾ ਰਹੀ ਹਨ ਅਤੇ ਉਹ ਆਪਣੀ ਪਤਨੀ ਤੋਂ ਬਿਨਾਂ ਪੁੱਛੇ ਕੋਈ ਕੰਮ ਨਹੀਂ ਕਰ ਸਕਦੇ।
ਉਜ਼ਮਾ ਨੇ ਫੌਜ 'ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਤਾਂ ਸਭ ਜਾਣਦੇ ਹਨ ਕਿ ਫੌਜ ਦੇ ਸਮਰਥਨ ਤੋਂ ਬਿਨਾਂ ਪਾਕਿਸਤਾਨ 'ਚ ਕੋਈ ਸਰਕਾਰ ਨਹੀਂ ਚੱਲ ਸਕਦੀ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਜ਼ਮਾ ਆਪਣੀ ਕਿਸੇ ਜਰਨਲਿਸਟ ਦੋਸਤ ਨਾਲ ਗੱਲ ਕਰ ਰਹੀ ਸਨ। ਉਸ ਨੇ ਇਹ ਨਿੱਜੀ ਗੱਲਬਾਤ ਰਿਕਾਰਡ ਕੀਤੀ ਅਤੇ ਬਾਅਦ 'ਚ ਲੀਕ ਕਰ ਦਿੱਤੀ।

Inder Prajapati

This news is Content Editor Inder Prajapati