ਕਸ਼ਮੀਰ ਦੇ ਨਾਂ 'ਤੇ ਫੰਡ ਇਕੱਠਾ ਕਰਨ ਲਈ ਪਾਕਿ ਨੇ ਕਰਾਇਆ ਲੰਡਨ 'ਚ ਮੁਜਰਾ, ਉੱਡਿਆ ਮਜ਼ਾਕ

11/22/2017 5:59:15 PM

ਲੰਡਨ/ਇਸਲਾਮਾਬਾਦ (ਬਿਊਰੋ)— ਲੰਡਨ ਵਿਚ ਪਾਕਿਸਤਾਨ ਦੀ ਇਕ ਹਰਕਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਾਕਿਸਤਾਨ ਨੇ ਪੀ. ਓ. ਕੇ. (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ) ਵਿਚ ਸਿੱਖਿਆ ਦੇ ਵਿਸਥਾਰ ਲਈ ਫੰਡ ਇਕੱਠਾ ਕਰਨ ਲਈ ਮੁਜਰੇ ਦੇ ਕਾਰਜਕ੍ਰਮ ਦਾ ਆਯੋਜਨ ਕੀਤਾ। ਹੱਦ ਤੋਂ ਉਦੋਂ ਹੋ ਗਈ, ਜਦੋਂ ਇਸ ਕਾਰਜਕ੍ਰਮ ਵਿਚ ਪੀ. ਓ. ਕੇ. ਦੇ ਕਈ ਵੱਡੇ ਅਧਿਕਾਰੀਆਂ ਨੇ ਹਿੱਸਾ ਲਿਆ। 
ਫੰਡ ਇਕੱਠਾ ਕਰਨ ਲਈ ਮੁਜਰੇ ਦੇ ਇਸ ਕਾਰਜਕ੍ਰਮ ਵਿਚ ਪੀ. ਓ. ਕੇ. ਦੇ ਰਾਸ਼ਟਰਪਤੀ ਸਰਦਾਰ ਮਸੂਦ ਖਾਨ ਵੀ ਸ਼ਾਮਲ ਹੋਏ। ਕਾਰਜਕ੍ਰਮ ਦੀ ਵੀਡੀਓ ਪਾਕਿਸਤਾਨ ਦੇ ਨਿਊਜ਼ ਚੈਨਲ 'ਤੇ ਦਿਖਾਈ ਗਈ ਤਾਂ ਹੰਗਾਮਾ ਹੋ ਗਿਆ। ਵਾਇਰਲ ਹੋਈ ਇਸ ਵੀਡੀਓ ਵਿਚ ਸਰਦਾਰ ਖਾਨ ਮਹਿਲਾ ਡਾਂਸਰਾਂ ਨਾਲ ਅਸ਼ਲੀਲ ਡਾਂਸ ਕਰਦੇ ਹੋਏ ਦਿਖਾਈ ਦਿੱਤੇ। ਇਸ ਕਾਰਜਕ੍ਰਮ ਵਿਚ ਕਸ਼ਮੀਰ ਦੇ ਨਾਂ 'ਤੇ ਫੰਡ ਇਕੱਠਾ ਕੀਤਾ ਗਿਆ। ਇਸ ਕਾਰਜਕ੍ਰਮ ਬਾਰੇ ਟਵਿੱਟਰ 'ਤੇ  ਲੋਕਾਂ ਨੇ ਵੱਖ-ਵੱਖ ਕੁਮੈਂਟ ਕੀਤੇ ਹਨ।

ਖਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਪੀ. ਓ. ਕੇ. ਦੇ ਨੇਤਾ ਹਨ, ਜਿਸ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਕਹਿੰਦਾ ਹੈ। ਹਾਲਾਂਕਿ ਉਹ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਇਸ ਖੇਤਰ ਦੇ ਸਹੀ ਅਰਥਾਂ ਵਿਚ ਚੁਣੇ ਹੋਏ ਪ੍ਰਤੀਨਿਧੀ ਹਨ। ਇਸ ਕਾਰਜਕ੍ਰਮ ਵਿਚ ਖਾਨ ਨੇ ਭਾਰਤ 'ਤੇ ਕਸ਼ਮੀਰ ਵਿਚ ਅੱਤਿਆਚਾਰ ਦਾ ਦੋਸ਼ ਲਗਾਉਂਦੇ ਹੋਏ ਇਕ ਭਾਸ਼ਣ ਵੀ ਦਿੱਤਾ।