ਲੰਡਨ ਵਿਚ ਇਤਿਹਾਸਿਕ ਇੰਡੀਆ ਕਲੱਬ ਦੀ ਹੋਂਦ ਖਤਰੇ ''ਚ

09/21/2017 6:06:27 PM

ਲੰਡਨ— ਲੰਡਨ ਵਿਚ ਸਾਲ 1930 ਅਤੇ ਸਾਲ 1940 ਦੇ ਸਮੇਂ ਸੁਤੰਤਰਤਾ ਅੰਦਲੋਨ ਦੌਰਾਨ ਭਾਰਤੀ ਨਾਗਰਿਕਾਂ ਦਾ ਕੇਂਦਰ ਰਿਹਾ ਇੰਡੀਆ ਕਲੱਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਇਸ ਇਮਾਰਤ ਨੂੰ ਢਾਹੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕਲੱਬ ਦੀਆਂ ਜੜਾਂ ਇੰਡੀਆ ਲੀਗ ਨਾਲ ਜੁੜੀਆਂ ਹੋਈਆਂ ਹਨ, ਜਿਸ ਨੇ ਬ੍ਰਿਟੇਨ ਵਿਚ ਭਾਰਤੀ ਸੁਤੰਤਰਤਾ ਲਈ ਮੁਹਿੰਮ ਚਲਾਈ ਸੀ। 
ਇਹ ਬ੍ਰਿਟੇਨ ਵਿਚ ਭਾਰਤੀ ਹਾਈ ਕਮੀਸ਼ਨ ਮਤਲਬ ਇੰਡੀਆ ਹਾਊਸ ਦੇ ਨੇੜੇ ਸਥਿਤ ਹੈ। ਸਾਲ 1946 ਤੋਂ ਇਸ ਦੀ ਵਰਤੋਂ ਭਾਰਤੀ ਪੱਤਰਕਾਰਾਂ ਅਤੇ ਬੁੱਧੀ ਜੀਵੀਆਂ ਲਈ ਰੇਸਟੋਰੈਂਟ ਅਤੇ ਖਾਸ ਸਾਮੂਹਿਕ ਸਥਲ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਇੱਥੇ ਕਈ ਸਾਲਾਂ ਤੱਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਮਹਿਮਾਨ ਵੱਜੋਂ ਆਉਂਦੇ ਰਹੇ ਹਨ। ਹੁਣ ਇਸ ਇਮਾਰਤ ਨੂੰ ਬਦਲ ਕੇ ਇਕ ਆਧੁਨਿਕ ਹੋਟਲ ਦੇ ਤੌਰ 'ਤੇ ਸਥਾਪਿਤ ਕੀਤੇ ਜਾਣ ਦੀ ਯੋਜਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਗੋਲਡਸੈਂਡ ਹੋਟਲਸ ਲਿਮੀਟਿਡ ਦੇ ਨਿਦੇਸ਼ਕ ਯਾਦਗਰ ਮਾਰਕਰ ਹੁਣ ਬ੍ਰਿਟੇਨ ਦੀਆਂ ਅਮਾਨਤਾਂ ਵਿਚ ਇਸ ਕਲੱਬ ਨੂੰ ਸੂਚੀਬੱਧ ਕਰਨ ਨੂੰ ਲੈ ਕੇ ਮੁਹਿੰਮ ਚਲਾ ਰਹੇ ਹਨ ਤਾਂ ਜੋ ਇਸ ਇਤਿਹਾਸਿਕ ਸਥਲ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ।