ਸਿਡਨੀ ''ਚ ਮੋਟਰਸਾਈਕਲਿਸਟ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ

04/29/2017 4:37:38 PM

ਸਿਡਨੀ— ਉੱਤਰੀ-ਪੱਛਮੀ ਸਿਡਨੀ ''ਚ ਮੋਟਰਸਾਈਕਲਿਸਟ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲਿਸਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਉਸ ਦੇ ਸਿਰ ''ਚ ਗੰਭੀਰ ਸੱਟਾਂ ਲੱਗੀਆਂ। ਦਰਅਸਲ ਮੋਟਰਸਾਈਕਲਿਸਟ ਦੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਉਹ ਧੱੜਮ ਕਰ ਕੇ ਕਾਰ ਦੀ ਛੱਤ ''ਤੇ ਜਾ ਡਿੱਗਾ ਅਤੇ ਉਸ ਦੀਆਂ ਲੱਤਾਂ ਅਤੇ ਸਿਰ ''ਚ ਸੱਟਾਂ ਲੱਗੀਆਂ। 
ਇਸ ਹਾਦਸੇ ਕਾਰਨ ਆਲੇ-ਦੁਆਲੇ ਵਾਹਨਾਂ ਦੀ ਕਾਫੀ ਭੀੜ ਲੱਗ ਗਈ। ਜਿਸ ਕਾਰਨ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਤਕਰੀਬਨ ਇਕ ਘੰਟਾ ਉਸ ਦਾ ਕਾਰ ਦੀ ਛੱਤ ''ਤੇ ਹੀ ਪੀੜਤ ਵਿਅਕਤੀ ਦਾ ਇਲਾਜ ਕੀਤਾ। ਜਿਸ ਤੋਂ ਬਾਅਦ ਉਸ ਨੂੰ ਕੇਅਰ ਫਲਾਈਟ ਹੈਲੀਕਾਪਟਰ ਜ਼ਰੀਏ ਘਟਨਾ ਵਾਲੀ ਥਾਂ ਤੋਂ ਟਰਾਮਾ ਸੈਂਟਰ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Tanu

This news is News Editor Tanu