ਇਨ੍ਹਾਂ ਕਲਯੁਗੀ ਮਾਂਵਾਂ ਨੇ ਮਮਤਾ ਨੂੰ ਲਾਈ ਲਾਜ, ਜਗ ''ਚ ਕਰਾਈ ''ਥੂ-ਥੂ'' (ਦੇਖੋ ਤਸਵੀਰਾਂ)

08/30/2015 1:02:37 PM


ਲੰਡਨ— ਬੱਚਾ ਆਪਣੀ ਮਾਂ ਦਾ ਹੀ ਅੰਸ਼ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਇਕ ਮਾਂ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਕਰ ਸਕਦੀ। ਇਸ ਦੁਨੀਆ ''ਤੇ ਜੇ ਕੋਈ ਰਿਸ਼ਤਾ ਸੱਚਾ ਹੈ ਤਾਂ ਉਹ ਹੈ ਮਾਂ ਤੇ ਬੱਚੇ ਦਾ। ਪਰ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਕਲਯੁੱਗ ਦਾ ਬੁਰਾ ਜ਼ਮਾਨਾ। ਜੀ ਹਾਂ, ਕਲਯੁੱਗ ਦੀਆਂ ਇਨ੍ਹਾਂ ਮਾਂਵਾਂ ਨੇ ਮਮਤਾ ਨੂੰ ਹੀ ਲਾਜ ਲਾ ਦਿੱਤੀ ਤੇ ਆਪਣੇ ਜਿਗਰ ਦੇ ਟੋਟਿਆਂ ਦਾ ਉਹ ਹਾਲ ਕੀਤਾ ਕਿ ਪੂਰੀ ਕਾਇਨਾਤ ਕੰਬ ਉੱਠੀ। ਅੱਜ-ਕੱਲ੍ਹ ਇਸੇ ਤਰ੍ਹਾਂ ਦਾ ਮਾਮਲਾ ਮੀਡੀਆ ਵਿਚ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਮਾਮਲਾ ਹੈ ਸ਼ੀਨਾ ਮਰਡਰ ਕੇਸ ਦਾ। ਸ਼ੀਨਾ ਦੀ ਮਾਂ ਇੰਦਰਾਣੀ ਨੇ ਆਪਣੀ ਹੀ ਜਵਾਨ ਧੀ ਸ਼ੀਨਾ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਤੱਕ ਦਾ ਬੁਰਾ ਹਾਲ ਕੀਤਾ ਸੀ। ਇਹ ਮਾਮਲੇ ਨੂੰ ਲੈ ਕੇ ਕਈ ਖੁਲਾਸੇ ਹੁਣ ਹੋ ਰਹੇ ਹਨ। ਅਜਿਹੇ ਵਿਚ ਜਾਣਦੇ ਹਾਂ ਇੰਦਰਾਣੀ ਵਰਗੀਆਂ ਹੋਰ ਕਲਯੁੱਗੀ ਮਾਂਵਾਂ ਬਾਰੇ—

1. ਅਮਰੀਕਾ ਦੀ ਸੁਸਾਨ ਈਯੂਬੈਂਕਸ ਨੇ ਸਾਲ 1997 ਵਿਚ ਆਪਣੇ ਸਾਬਕਾ ਪਤੀ ਤੋਂ ਬਦਲਾ ਲੈਣ ਲਈ ਆਪਣੇ ਹੀ ਚਾਰ ਬੱਚਿਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। 

2. ਸਾਲ 2013 ਵਿਚ ਜਰਮਨੀ ਵਿਚ ਇਕ ਔਰਤ ਨੇ ਆਪਣੇ ਪੰਜ ਨਵਜੰੰਮੇਂ ਬੱਚਿਆਂ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿ ਉਸਦਾ ਪਤੀ ਉਸ ਨੂੰ ਛੱਡ ਨਾ ਦੇਵੇ। 

3. ਅਮਰੀਕਾ ਦੀ ਫਰਾਂਸੇਸ ਨਿਊਟਨ ਨੇ ਸਾਲ 1987 ਵਿਚ ਆਪਣੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਅਤੇ ਇਸ ਦਾ ਇਲਜ਼ਾਮ ਗੁੰਡਿਆਂ ''ਤੇ ਲਗਾਇਆ। ਬਾਅਦ ਵਿਚ ਮਾਮਲੇ ਦਾ ਪਰਦਾਫਾਸ਼ ਹੋਇਆ ਤਾਂ ਰਿਸ਼ਤੇ ਤਾਰ-ਤਾਰ ਹੋ ਗਏ। 

4. ਸਾਲ 2001 ਵਿਚ ਅਮਰੀਕਾ ਦੀ ਐਂਡ੍ਰੀਆ ਯੇਟਸ ਨੇ ਆਪਣੇ ਪੰਜ ਬੱਚਿਆਂ ਨੂੰ ਮਾਰ ਦਿੱਤਾ ਸੀ। ਉਸ ਦੇ ਵਕੀਲ ਨੇ ਦੱਸਿਆ ਕਿ ਐਂਡ੍ਰੀਆ ਦੇ ਅੰਦਰ ਬੁਰੀਆਂ ਆਤਮਾਵਾਂ ਹਾਵੀ ਹੋ ਗਈਆਂ ਸਨ। 

5. ਬ੍ਰਿਟੇਨ ਦੀ ਲਿਯਾਨੇ ਸਮਿਥ ਨੇ 2010 ਵਿਚ ਆਪਣੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਾਰਟਨਰ ਉਸ ਦੇ ਬੱਚਿਆਂ ਦਾ ਯੌਨ ਸ਼ੋਸ਼ਣ ਕਰਦਾ ਸੀ। 

6. ਸਾਲ 1983 ਵਿਚ ਡਾਯਨੇ ਡਾਊਨ ਨੇ ਆਪਣੇ ਪ੍ਰੇਮੀ ਦੀ ਖਾਤਿਰ ਆਪਣੇ ਹੀ ਤਿੰਨ ਬੱਚਿਆਂ ਨੂੰ ਮਾਰ ਦਿੱਤਾ ਸੀ। 

7. ਸਾਲ 1989 ਵਿਚ ਅਮਰੀਕਾ ਦੀ ਡੇਬਰਾ ਜੀਨ ਮਿਲਕੇ ਨੇ ਆਪਣੇ ਚਾਰ ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। 

8. ਅਮਰੀਕਾ ਦੀ ਕੇਨਿਸ਼ਾ ਬੇਰੀ ਨੇ ਆਪਮੇ ਇਕ ਬੱਚੇ ਨੂੰ ਮਾਰਨ ਤੋਂ ਬਾਅਦ ਆਪਣੇ ਦੂਜੇ ਬੱਚੇ ਨੂੰ ਵੀ ਪੰਜ ਸਾਲਾਂ ਬਾਅਦ ਮਾਰਨ ਦੀ ਕੋਸ਼ਿਸ਼ ਕੀਤੀ। 

9. ਅਮਰੀਕਾ ਦੀ ਮੇਗਨ ਹੰਟਸਮੈਨ ਨੇ ਸਾਲ 1996 ਤੋਂ ਲੈ ਕੇ 2006 ਤੱਕ ਪੈਦਾ ਹੋਇਆ ਆਪਣੇ ਛੇ ਨਵਜਾਤ ਬੱਚਿਆਂ ਨੂੰ ਮੌਤ ਦਿੱਤੀ। 

10. ਸਾਲ 2015 ਵਿਚ ਅਮਰੀਕਾ ਦੀ ਚਾਈਨਾ ਅਰਨਾਲਡ ਨੇ ਆਪਣੀ ਤਿੰਨ ਹਫਤੇ ਦੀ ਬੱਚੀ ਨੂੰ ਇਸ ਲਈ ਮਾਈਕ੍ਰੋਵੇਵ ਓਵਨ ਵਿਚ ਜਲਾ ਕੇ ਮਾਰ ਦਿੱਤਾ ਕਿਉਂਕਿ ਉਸ ਦੇ ਪਤੀ ਨੇ ਉਸ ''ਤੇ ਸ਼ੱਕ ਕੀਤਾ ਸੀ। 

11. ਸਾਲ 2010 ਵਿਚ ਸਾਊਥ ਕੈਰੋਲਿਨਾ ਦੀ ਸ਼ੈਕਵਾਨ ਡਿਊਲੇ ਨੇ ਆਪਣੇ ਦੋ ਬੱਚਿਆਂ ਨੂੰ ਪਾਣੀ ਵਿਚ ਡੋਬ ਕੇ ਮਾਰ ਦਿੱਤਾ ਸੀ। 

12. ਅਮਰੀਕਾ ਦੇ ਡੋਰਾ ਲੁਜ ਡੁਰੇਨਰੋਸਟ੍ਰੋ ਨੇ ਸਾਲ 1994 ਵਿਚ ਆਪਣੇ ਤਿੰਨ ਬੱਚਿਆਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। 

13. ਸਾਲ 1994 ਵਿਚ ਅਮਰੀਕਾ ਦੀ ਜੇਨੇਟ ਹਾਵਸ ਨੇ ਆਪਣੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। 

14. ਸਾਲ 1987 ਵਿਚ ਡੇਬਰਾ ਜੇਨਰ ਟਾਈਲਰ ਨੇ ਆਪਣੀ ਤਿੰਨ ਸਾਲ ਦੀ ਬੱਚੀ ਨੂੰ ਕਿਚਨ ਦੇ ਚਾਕੂ ਨਾਲ ਬਿੰਨ੍ਹ-ਬਿੰਨ੍ਹ ਕੇ ਮਾਰ ਦਿੱਤਾ ਸੀ। 

15. ਅਮਰੀਕਾ ਦੀ ਕ੍ਰਿਸਟੀਨਾ ਮਿਰੇਕਲ ਨੇ ਆਪਣੇ 6 ਸਾਲਾ ਬੇਟੇ ਨੂੰ ਇਕ ਧਾਰਮਿਕ ਸਮਾਗਮ ਵਿਚ ਅੰਧਵਿਸ਼ਵਾਸ ਦੇ ਕਾਰਨ ਮਾਰ ਦਿੱਤਾ ਸੀ। 

16. 1992 ਵਿਚ ਅਮਰੀਕਾ ਦੀ ਰੋਬਿਨ ਲੀ ਰੋ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਇੰਸੋਰੈਂਸ ਪਾਲਿਸੀ ਦਾ ਲਾਭ ਲੈਣ ਲਈ ਮਾਰ ਦਿੱਤਾ ਸੀ। 

17. ਅਮਰੀਕਾ ਦੀ ਮੇਰੀਬੇਥ ਟਿਨਿੰਗ ਨੇ ਆਪਣੇ 9 ਬੱਚਿਆਂ ਨੂੰ ਲੜੀਵਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi