ਬੇਹੋਸ਼ ਬੱਚੇ ਲਈ ਜਹਾਜ਼ ਦਾ ਦਰਵਾਜ਼ਾ ਖੁਲ੍ਹਵਾਉਣਾ ਚਾਹੁੰਦੀ ਸੀ ਮਾਂ, ਵੀਡੀਓ ਵਾਇਰਲ

08/08/2018 9:30:23 PM

ਇਸਲਾਮਾਬਾਦ—ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੇ ਜਹਾਜ਼ 'ਚ ਸਫਰ ਕਰ ਰਹੀ ਇਕ ਔਰਤ ਅਤੇ ਬੱਚੇ ਦੀ ਵੀਡੀਓ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਨਿੱਕਾ ਜਿਹਾ ਬੱਚਾ ਬੇਹੋਸ਼ੀ ਦੀ ਹਾਲਤ 'ਚ ਦਿਖ ਰਿਹਾ ਹੈ ਅਤੇ ਉਸ ਦੀ ਮਾਂ ਲਗਾਤਾਰ ਰੌਲਾ ਪਾ ਪਾ ਕਰੂ ਮੈਂਬਰਾਂ ਤੋਂ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਮੰਗ ਕਰ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ 'ਚ ਏ.ਸੀ. ਬੰਦ ਹੋਣ ਕਾਰਨ ਬੱਚਾ ਬੇਹੋਸ਼ ਹੋ ਗਿਆ ਸੀ।

https://youtu.be/9mir0eiitUQ
ਡਾਨ ਨਿਊਜ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਏਅਰਲਾਇੰਸ ਨੇ ਮਾਮਲੇ ਨੂੰ ਨੋਟਿਸ 'ਚ ਲਿਆ ਹੈ। ਵੀਡੀਓ 'ਚ ਬੱਚੇ ਨੂੰ ਇਕ ਪੁਰਸ਼ ਯਾਤਰੀ ਨੇ ਫੜਿਆ ਹੋਇਆ ਹੈ। ਬੱਚੇ ਦੀ ਮਾਂ ਲਗਾਤਾਰ ਕਰੂ ਮੈਂਬਰਾਂ ਤੋਂ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਮੰਗ ਕਰ ਰਹੀ ਹੈ। ਪੀ.ਆਈ. ਏ. ਸਟਾਫ ਔਰਤ ਤੋਂ ਇੰਤਜਾਰ ਕਰਨ ਨੂੰ ਕਹਿ ਰਿਹਾ ਹੈ। ਇਕ ਸਟਾਫ ਨੇ ਔਰਤ ਨੂੰ ਕਿਹਾ ਕਿ ਅਸੀਂ ਪਾਇਲਟ ਨਾਲ ਗੱਲ ਕਰ ਰਹੇ ਹਾਂ।
ਵੀਡੀਓ 'ਚ ਦੂਜੇ ਯਾਤਰੀ ਵੀ ਲਗਾਤਾਰ ਦਰਵਾਜ਼ਾ ਖੋਲਣ ਦੀ ਮੰਗ ਕਰ ਰਹੇ ਹਨ ਤਾਂ ਕੁਝ ਬੱਚੇ ਵੱਲ ਪੱਖਾ ਕਰਦੇ ਦਿਖਾਈ ਦੇ ਰਹੇ ਹਨ। ਪੀ.ਆਈ.ਏ. ਦੇ ਬੁਲਾਰੇ ਮਸ਼ੂਦ ਤਜਵਾਰ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਪਹਿਲਾਂ ਤਕ ਇਸ ਮਾਮਲੇ ਤੋਂ ਅੰਨਜਾਨ ਸੀ। ਉਹ ਇਸ ਗੱਲ ਨੂੰ ਲੈ ਕੇ ਵੀ ਸ਼ੱਕ 'ਚ ਸਨ ਕਿ ਇਹ ਮਾਮਲਾ ਕਿਸ ਫਲਾਇਟ ਦਾ ਹੈ।
ਤਜਵਰ ਨੇ ਕਿਹਾ ਕਿ ਪੀ.ਆਈ.ਏ. ਨੇ ਵੀਡੀਓ ਨੂੰ ਨੋਟਿਸ 'ਚ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀਡੀਓ ਕਿਸ ਫਲਾਇਟ ਅਤੇ ਕਰੂ ਮੈਂਬਰ ਦਾ ਜ਼ਿਕਰ ਹੈ। ਮੀਡੀਆ 'ਚ ਕੁਝ ਲੋਕ ਇਸ ਨੂੰ 1 ਅਗਸਤ ਦਾ ਮਾਮਲਾ ਦੱਸ ਰਹੇ ਹਨ ਤਾਂ ਕੁਝ 3 ਅਗਸਤ ਦਾ। ਅਸੀਂ ਅਜੇ ਅਸਲੀ ਤਰੀਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜੇ ਤਕ ਇਸ ਮਾਮਲੇ ਨੂੰ ਲੈ ਕੇ ਪੀ.ਆਈ.ਏ. ਤੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।