ਦਫਤਰ ''ਚ ਜ਼ਿਆਦਾ ਕੰਮ ਕਰਨ ਨਾਲ ਹੁੰਦੀ ਹੈ ਇਹ ਬੀਮਾਰੀ

05/19/2019 10:14:14 PM

ਬੀਜਿੰਗ— ਚੀਨ ਦੀ ਇਕ ਰਿਪੋਰਟ ਮੁਤਾਬਕ ਸਾਲ 2018 ਦੇ ਅਖੀਰ ਤੱਕ ਐਕਿਊਪੈਂਸ਼ਨਲ ਡਿਸੀਜ਼ ਦੇ ਲਗਭਗ 9,70,000 ਮਾਮਲੇ ਪਾਏ ਗਏ, ਜਿਨ੍ਹਾਂ 'ਚ 90 ਫੀਸਦੀ ਮਾਮਲੇ ਨਿਊਮੋਕੋਨੀਯੋਸਿਸ (ਖੰਗ ਤੇ ਸਾਹ ਲੈਣ 'ਚ ਪਰੇਸ਼ਾਨੀ ਦੇ ਲੱਛਣ) ਦੇ ਸਨ। ਚੀਨ ਦੇ ਸਟੇਟ ਕੌਂਸਲ ਇੰਫਾਰਮੇਸ਼ਨ ਆਫਿਸ ਨੇ ਇਹ ਅੰਕੜੇ ਦਿੱਤੇ ਹਨ।

ਨਿਊਮੋਨੀਯੋਸਿਸ
ਇਕ ਅਧਿਐਨ ਮੁਤਾਬਕ ਚੀਨ 'ਚ 90 ਕਰੋੜ ਕਰਮਚਾਰੀਆਂ 'ਚੋਂ 2.5 ਕਰੋੜ ਹਰ ਸਾਲ ਪੇਸ਼ੇ ਨਾਲ ਸਬੰਧਿਤ ਬੀਮਾਰੀਆਂ ਨਾਲ ਪੀੜਤ ਹੁੰਦੇ ਹਨ। ਨਿਊਮੋਨੀਯੋਸਿਸ ਇਸ 'ਚ ਸਭ ਤੋਂ ਮੰਨੀ ਬੀਮਾਰੀ ਹੈ। ਇਹ ਫੇਫੜਿਆਂ ਦੀ ਘਾਤਕ ਬੀਮਾਰੀ ਹੈ, ਜੋ ਧੂੜ ਜਾਂ ਛੋਟੇ ਕਣਾਂ ਦੇ ਕਾਰਨ ਹੁੰਦੀ ਹੈ।

ਪੱਤਰਕਾਰ ਏਜੰਸੀ ਸ਼ਿਨਹੂਆ ਨੂੰ ਚੀਨ ਦੀ ਰਾਸ਼ਟਰੀ ਸਿਹਤ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਲੀ ਬਿਨ ਨੇ ਦੱਸਿਆ ਕਿ ਪੈਨਲ ਵੱਖ-ਵੱਖ ਵਿਭਾਗਾਂ ਦੇ ਨਾਲ ਮਿਲ ਕੇउਨਿਊਮੋਨੀਯੋਸਿਸ ਦੀ ਰੋਕਥਾਨ ਤੇ ਇਲਾਜ ਦਾ ਪ੍ਰਸਤਾਵ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੁਲ 10 ਪ੍ਰਕਾਰ ਦੀਆਂ 132 ਬੀਮਾਰੀਆਂ ਨੂੰ ਚੀਨ 'ਚ ਆਕਿਊਪੈਂਸ਼ਨਲ ਬੀਮਾਰੀਆਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ।

ਕੀ ਹੁੰਦੀ ਹੈ ਐਕਿਊਪੈਂਸ਼ਨਲ ਡਿਸੀਜ਼
ਐਕਿਊਪੈਂਸ਼ਨਲ ਡਿਸੀਜ਼ ਪੇਸ਼ੇ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ। ਕ੍ਰਾਨਿਕ ਬੀਮਾਰੀ ਹੈ, ਜੋ ਦਫਤਰ 'ਚ ਜ਼ਿਆਦਾ ਕੰਮ ਕਰਨ ਜਾਂ ਵਧੇਰੇ ਗਤੀਵਿਧੀ ਕਾਰਨ ਹੁੰਦੀ ਹੈ। ਲੋਕਾਂ 'ਤੇ ਕੰਮ ਦੇ ਬੋਝ ਦੇ ਕਾਰਨ ਕਈ ਬੀਮਾਰੀਆਂ ਨਾਲ ਜੂਝਣਾ ਪੈਂਦਾ ਹੈ। ਇਨ੍ਹਾਂ ਨੂੰ ਐਕਿਊਪੈਂਸ਼ਨਲ ਡਿਸੀਜ਼ ਕਹਿੰਦੇ ਹਨ। ਇਹ ਪ੍ਰੋਫੈਸ਼ਨਲ ਸੁਰੱਖਿਆ ਤੇ ਸਿਹਤ ਦਾ ਇਕ ਪਹਿਲੂ ਵੀ ਹੈ।

Baljit Singh

This news is Content Editor Baljit Singh