ਕੈਲੀਫੋਰਨੀਆ ਦੇ ਇਕ ਘਰ ''ਚੋਂ ਮਿਲੇ 90 ਤੋਂ ਵੱਧ ਸੱਪ

10/17/2021 12:18:00 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ਦੇ ਇਕ ਘਰ 'ਚੋਂ ਇਕ ਰੈਪਟਾਈਲ ਰੈਸਕਿਊ ਸੰਸਥਾ ਦੇ ਅਧਿਕਾਰੀ ਨੇ 90 ਤੋਂ ਜ਼ਿਆਦਾ ਸੱਪ ਫੜੇ ਹਨ। ਸੋਨੋਮਾ ਕਾਉਂਟੀ ਰੇਪਟਾਈਲ ਰੈਸਕਿਊ ਦੇ ਡਾਇਰੈਕਟਰ, ਵੁਲਫ ਨੇ ਦੱਸਿਆ ਕਿ ਉਸ ਨੂੰ ਕੈਲੀਫੋਰਨੀਆ ਦੇ ਸੈਂਟਾ ਰੋਜ਼ਾ 'ਚ ਇਕ ਮਹਿਲਾ ਦੁਆਰਾ ਸੱਪ ਵੇਖਣ ਤੋਂ ਬਾਅਦ ਬੁਲਾਇਆ ਗਿਆ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਕੋਰੋਨਾ ਕਾਰਨ ਹੋਈ ਲੱਖਾਂ ਲੋਕ ਦੀ ਮੌਤ, ਰਾਸ਼ਟਰਪਤੀ ਨੂੰ ਮੰਨਿਆ ਜਾ ਰਿਹੈ ਜ਼ਿੰਮੇਵਾਰ

ਜਿਸ ਉਪਰੰਤ ਵੁਲਫ ਵੱਲੋਂ ਕਾਰਵਾਈ ਕਰਨ 'ਤੇ ਪੱਥਰਾਂ ਹੇਠੋਂ 90 ਤੋਂ ਵੱਧ ਸੱਪ ਫੜੇ ਗਏ। ਵੁਲਫ ਨੇ 2 ਅਕਤੂਬਰ ਨੂੰ ਪਹਾੜਾਂ ਵਿਚਲੇ ਇਸ ਘਰ ਦਾ ਦੌਰਾ ਕਰਕੇ 22 ਵੱਡੇ ਰੈਟਲਸਨੇਕ ਅਤੇ 59 ਬੱਚਿਆਂ ਨੂੰ ਹਟਾਉਣ ਲਈ 24 ਇੰਚ (60 ਸੈਂਟੀਮੀਟਰ) ਦੇ ਪੋਲ ਦੀ ਵਰਤੋਂ ਕੀਤੀ ਸੀ। ਇਸ ਦਿਨ ਦੇ ਬਾਅਦ ਵੀ ਵੁਲਫ ਵੱਲੋਂ 11 ਹੋਰ ਸੱਪ ਫੜੇ ਗਏ।

ਇਹ ਵੀ ਪੜ੍ਹੋ : 10.3 ਇੰਚ ਦੀ ਡਿਸਪਲੇਅ ਨਾਲ Lenovo ਨੇ ਲਾਂਚ ਕੀਤਾ ਪਹਿਲਾ 5ਜੀ ਟੈਬਲੇਟ

ਉਸ ਨੇ ਦੱਸਿਆ ਕਿ ਸਾਰੇ ਸੱਪ ਰੈਟਲਸਨੇਕ ਸਨ, ਜੋ ਉੱਤਰੀ ਕੈਲੀਫੋਰਨੀਆ 'ਚ ਪਾਇਆ ਜਾਣ ਵਾਲਾ ਇਕੋ-ਇਕ ਜ਼ਹਿਰੀਲਾ ਸੱਪ ਹੈ। ਰੈਟਲਸਨੇਕ ਆਮ ਤੌਰ 'ਤੇ ਅਕਤੂਬਰ ਤੋਂ ਅਪ੍ਰੈਲ ਤੱਕ ਹੇਠਾਂ ਅਤੇ ਗਰਮ ਥਾਵਾਂ 'ਤੇ ਲੁਕਣ ਲਈ ਚੱਟਾਨਾਂ ਦੀ ਭਾਲ ਕਰਦੇ ਹਨ ਅਤੇ ਸਾਲ-ਦਰ-ਸਾਲ ਉਸੇ ਜਗ੍ਹਾ ਵਾਪਸ ਆਉਂਦੇ ਹਨ। ਵੁਲਫ ਨੇ ਕਿਹਾ ਕਿ ਘਰ ਦੇ ਮਾਲਕਾਂ ਨੇ ਘਰ ਬਣਾਉਣ ਵੇਲੇ ਕੋਈ ਪੱਥਰ ਨਹੀਂ ਹਟਾਇਆ, ਜਿਸ ਨਾਲ ਇਹ ਸੱਪਾਂ ਲਈ ਇੱਕ ਆਕਰਸ਼ਕ ਜਗ੍ਹਾ ਬਣ ਗਈ ਸੀ।

ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਨੇ ਸਫਲ ਕੋਵਿਡ-19 ਟੀਕਾਕਰਨ ਮੁਹਿੰਮ ਲਈ ਭਾਰਤ ਨੂੰ ਦਿੱਤੀ ਵਧਾਈ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar