ਸੀਰੀਆ 'ਚ 500 ਤੋਂ ਜ਼ਿਆਦਾ ਅਮਰੀਕੀ ਫੌਜੀ ਰਹਿਣਗੇ ਤੈਨਾਤ

11/11/2019 4:03:40 AM

ਵਾਸ਼ਿੰਗਟਨ - ਅਮਰੀਕਾ ਦੀ ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਮੁੱਖ ਜਨਰਲ ਮਾਕਰ ਮਿੱਲੇ ਨੇ ਆਖਿਆ ਹੈ ਕਿ ਫੌਜ ਦੇ 500 ਤੋਂ 600 ਜਵਾਨ ਸੀਰੀਆ 'ਚ ਤੈਨਾਤ ਰਹਿਣਗੇ। ਜਨਰਲ ਮਿੱਲੇ ਨੇ ਐਤਵਾਰ ਨੂੰ ਏ. ਬੀ. ਸੀ. ਨਿਊਜ਼ ਨੂੰ ਦਿੱਤੇ ਬਿਆਨ 'ਚ ਇਹ ਗੱਲ ਆਖੀ। ਉਨ੍ਹਾਂ ਆਖਿਆ ਕਿ ਸੀਰੀਆ 'ਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਦੇ ਅੱਤਵਾਦੀ ਅਜੇ ਵੀ ਸਰਗਰਮ ਹਨ।

ਉਨ੍ਹਾਂ ਅੱਗੇ ਆਖਿਆ ਕਿ ਜੇਕਰ ਉਨ੍ਹਾਂ ਦੇ ਉਪਰ ਦਬਾਅ ਨਹੀਂ ਬਣਾਇਆ ਜਾਵੇਗਾ ਅਤੇ ਉਨ੍ਹਾਂ 'ਤੇ ਸਖਤ ਨਜ਼ਰ ਨਹੀਂ ਰੱਖੀ ਜਾਵੇਗੀ ਤਾਂ ਇਹ ਸੰਗਠਨ ਫਿਰ ਤੋਂ ਖੜ੍ਹਾ ਹੋ ਸਕਦਾ ਹੈ। ਸਾਡੇ ਫੌਜੀਆਂ ਦੀ ਗਿਣਤੀ ਘੱਟ ਰਹੇਗੀ ਪਰ ਉਨ੍ਹਾਂ ਦਾ ਟੀਚਾ ਵੱਡਾ, ਆਈ. ਐੱਸ. ਦਾ ਜੜ੍ਹ ਤੋਂ ਖਾਤਮਾ ਕਰਨਾ। ਉਨ੍ਹਾਂ ਆਖਿਆ ਕਿ ਸੀਰੀਆ 'ਚ ਅਮਰੀਕੀ ਜਵਾਨਾਂ ਦੀ ਗਿਣਤੀ 500 ਤੋਂ 600 ਦੇ ਵਿਚਾਲੇ ਹੀ ਰੱਖੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਸੀਰੀਆ ਦੇ ਉੱਤਰੀ ਖੇਤਰ 'ਚ ਅਮਰੀਕੀ ਫੌਜੀਆਂ ਨੂੰ ਬੁਲਾਇਆ ਜਾ ਰਿਹਾ ਹੈ।

Khushdeep Jassi

This news is Content Editor Khushdeep Jassi