ਨੇਪਾਲ ’ਚ ਕੋਵਿਡ-19 ਦੇ ਰਿਕਾਰਡ 5,000 ਤੋਂ ਜ਼ਿਆਦਾ ਨਵੇਂ ਮਾਮਲੇ

10/11/2020 2:20:42 AM

ਕਾਠਮੰਡੂ- ਨੇਪਾਲ ’ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 5,008 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 105,684 ਹੋ ਗਈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ 19,320 ਪੀ.ਸੀ.ਆਰ. ਜਾਂਚ ਹੋਈ। ਨੇਪਾਲ ’ਚ ਇਸ ਸਾਲ 23 ਜਨਵਰੀ ਨੂੰ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਸ਼ਨੀਵਾਰ ਨੂੰ ਇਨਫੈਕਟਿਡਾਂ ਦੀ ਗਿਣਤੀ ਦਾ ਅੰਕੜਾ ਹੁਣ ਤੱਕ ਦਾ ਰਿਕਾਰਡ ਹੈ।

ਪਿਛਲੇ 24 ਘੰਟਿਆਂ ’ਚ 1,229 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਇਸ ਦੇ ਨਾਲ ਹੀ ਹੁਣ ਤੱਕ 74,252 ਲੋਕ ਇਸ ਖਤਰਨਾਕ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਹਨ। ਬੁਲੇਟਿਨ ’ਚ ਦੱਸਿਆ ਗਿਆ ਹੈ ਕਿ ਹੁਣ ਤੱਕ 1164,557 ਪੀ.ਸੀ.ਆਰ. ਜਾਂਚ ਹੋ ਚੁੱਕੀ ਹੈ ਅਤੇ 30818 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ’ਚ 614 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ।

Karan Kumar

This news is Content Editor Karan Kumar