ਚਿਤਾਵਨੀ ਦੌਰਾਨ ਚਾਰਟਡ ਪਲੇਨ ''ਚ ਨਿਕਲੇ ਸੀ ਘੁੰਮਣ, 44 ਨੌਜਵਾਨ ਹੋਏ ਕੋਰੋਨਾ ਪਾਜ਼ੀਟਿਵ

04/05/2020 2:50:27 PM

ਟੈਕਸਾਸ- 20 ਸਾਲ ਤੋਂ ਕੁਝ ਵਧੇਰੇ ਉਮਰ ਦੇ ਤਕਰੀਬਨ 70 ਨੌਜਵਾਨ ਕੋਰੋਨਾਵਾਇਰਸ ਨਾਲ ਜੁੜੀਆਂ ਚਿਤਾਵਨੀਆਂ ਦੀ ਪਰਵਾਹ ਕੀਤੇ ਬਿਨਾਂ ਘੁੰਮਣ ਨਿਕਲੇ ਸਨ। ਜਦੋਂ ਉਹ ਵਾਪਸ ਪਰਤੇ ਤਾਂ ਉਹਨਾਂ ਵਿਚੋਂ 44 ਲੋਕ ਕੋਰੋਨਾਵਾਇਰਸ ਪਾਜ਼ੀਟਿਵ ਮਿਲੇ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।

ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਤਕਰੀਬਨ ਦੋ ਹਫਤੇ ਪਹਿਲਾਂ 10 ਤੋਂ ਵਧੇਰੇ ਲੋਕਾਂ ਦੇ ਇਕੱਠੇ ਨਾ ਹੋਣ ਬਾਰੇ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਯਾਤਰਾ ਨਾ ਕਰਨ ਪਰ ਨੌਜਵਾਨਾਂ ਦੇ ਇਸ ਸਮੂਹ ਨੇ ਇਹਨਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮੈਕਸੀਕੋ ਛੁੱਟੀਆਂ ਮਨਾਉਣ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਨਿਕਲੇ ਸਾਰੇ 44 ਨੌਜਵਾਨ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਵਿਦਿਆਰਥੀਆਂ ਨੇ ਚਾਰਟਡ ਪਲੇਨ ਰਾਹੀਂ ਸਫਰ ਕੀਤਾ ਸੀ। 

ਟੈਕਸਾਸ ਦੇ ਸਪੀਕਰ ਡੇਨਿਸ ਬੋਨੇਨ ਨੇ ਕਿਹਾ ਕਿ ਚਾਹੇ ਹੀ ਤੁਹਾਨੂੰ ਲੱਗਦਾ ਹੋਵੇ ਕਿ ਕੋਰੋਨਾਵਾਇਰਸ ਤੁਹਾਡੇ ਨਾਲ ਜੁੜਿਆ ਮੁੱਦਾ ਨਹੀਂ ਹੈ ਪਰ ਇਹ ਅਸਲ ਵਿਚ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਅਸਲ ਵਿਚ ਕਰੇਗਾ। ਕਾਲਜ ਦੇ ਵਿਦਿਆਰਥੀ ਮੈਕਸੀਕੋ ਜਾ ਕੇ ਛੁੱਟੀਆਂ ਮਨਾ ਰਹੇ ਹਨ ਤਾਂ ਉਹ ਹੋਰ ਵੀ ਲੋਕਾਂ ਨੂੰ ਪ੍ਰਭਾਵਿਤ ਵੀ ਪ੍ਰਭਾਵਿਤ ਕਰ ਰਹੇ ਹਨ।

ਹਾਲਾਂਕਿ ਚਾਰਟਡ ਪਲੇਨ ਰਾਹੀਂ ਮੈਕਸੀਕੋ ਪਹੁੰਚਣ ਤੋਂ ਬਾਅਦ ਵਾਪਸੀ ਦੌਰਾਨ ਕਈ ਵਿਦਿਆਰਥੀਆਂ ਨੇ ਵਪਾਰਕ ਫਲਾਈਟ ਵਿਚ ਵੀ ਸਫਰ ਕੀਤਾ ਸੀ। ਹੁਣ ਅਧਿਕਾਰੀਆਂ ਨੂੰ ਇਸ ਗੱਲ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਵਪਾਰਕ ਫਲਾਈਟ ਵਿਚ ਸਫਰ ਕਰਨ ਵਾਲੇ ਲੋਕ ਵੀ ਇਨਫੈਕਟਡ ਹੋ ਸਕਦੇ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਇਨਫੈਕਟਡ ਵਿਦਿਆਰਥੀਆਂ ਦੇ ਨਾਲ ਸਫਰ ਕਰਨ ਵਾਲੇ ਹੋਰ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਨੌਜਵਾਨ ਕੋਰੋਨਾਵਾਇਰਸ ਤੋਂ ਬਚ ਨਹੀਂ ਸਕਦੇ। ਬੀਤੇ ਹਫਤੇ ਵਿਚ ਕਈ ਨੌਜਵਾਨਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਣ ਦੀ ਵੀ ਖਬਰ ਆਈ ਹੈ।

ਟੈਕਸਾਸ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਕਾਰੀਆਂ ਵਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਤੇ ਚਿਤਾਨਵੀਆਂ ਨੂੰ ਗੰਭੀਰਤਾ ਨਾਲ ਲੈਣ। ਉਥੇ ਹੀ ਪਾਜ਼ੀਟਿਵ ਮਿਲੇ ਵਿਦਿਆਰਥੀਆਂ ਨੂੰ ਸੈਲਫ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।

Baljit Singh

This news is Content Editor Baljit Singh