ਕੈਨੇਡਾ 'ਚ ਕੋਰੋਨਾ ਦੇ 60 ਹਜ਼ਾਰ ਮਾਮਲੇ ਤੇ 3700 ਤੋਂ ਜ਼ਿਆਦਾ ਮੌਤਾਂ

05/05/2020 2:07:54 AM

ਓਟਾਵਾ - ਕੈਨੇਡਾ ਵਿਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਲਗਾਤਾਰ ਵਧਦੇ ਹੀ ਜਾ ਰਹੇ ਹਨ ਅਤੇ ਪਿਛਲੇ 2 ਦਿਨਾਂ ਵਿਚ 6200 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ (ਸੋਮਵਾਰ ਤੱਕ) 59,884 ਹੋ ਗਈ ਹੈ, ਜਿਨ੍ਹਾਂ ਵਿਚੋਂ 3766 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਥੇ ਹੀ ਵੱਡੇ ਪੱਧਰ 'ਤੇ 25 ਹਜ਼ਾਰ ਤੋਂ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 543 ਤੋਂ 3766 ਹੋ ਗਈ ਹੈ। ਕੈਨੇਡਾ ਦੇ ਕਿਊਬਕ ਸੂਬੇ ਵਿਚ ਸਭ ਤੋਂ ਜ਼ਿਆਦਾ 31,865 ਕੋਰੋਨਾਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕਰੀਬ 2205 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਹੜੀ ਕਿ ਪੂਰੇ ਦੇਸ਼ ਵਿਚ ਮਿ੍ਰਤਕਾਂ ਅਤੇ ਪ੍ਰਭਾਵਿਤਾਂ ਦੀ ਗਿਣਤੀ ਦਾ ਅੱਧ ਤੋਂ ਵੀ ਜ਼ਿਆਦਾ ਹਿੱਸਾ ਹੈ। ਵਧਦੇ ਮਾਮਲਿਆਂ ਵਿਚਾਲੇ ਕਿਊਬਕ ਨੇ 4 ਮਈ ਤੋਂ ਆਮ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਓਨਟਾਰੀਓ ਵਿਚ 17,923 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਥੇ ਕਰੀਬ 1300 ਲੋਕਾਂ ਦੀ ਮੌਤ ਹੋਈ ਹੈ। ਓਨਟਾਰੀਓ ਕੋਰੋਨਾਵਾਇਰਸ ਤੋਂ ਦੂਜਾ ਸਭ ਤੋਂ ਜ਼ਿਆਦਾ ਸੂਬਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ 11 ਮਾਰਚ ਨੂੰ ਗਲੋਬਲ ਮਹਾਮਾਰੀ ਐਲਾਨ ਕਰ ਦਿੱਤਾ ਸੀ।ਕੋਰੋਨਾ ਨਾਲ ਹੁਣ ਤੱਕ ਪੂਰੀ ਦੁਨੀਆ ਵਿਚ 35 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਗਏ ਹਨ ਅਤੇ ਢਾਈ ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ।

Khushdeep Jassi

This news is Content Editor Khushdeep Jassi