ਤੁਰਕੀ ਦੇ ਹਵਾਈ ਹਮਲਿਆਂ ''ਚ ਅਫਰੀਨ ਦੇ 11 ਲੋਕਾਂ ਦੀ ਮੌਤ

03/17/2018 9:48:32 PM

ਬੇਰੂਤ— ਉੱਤਰੀ ਸੀਰੀਆ 'ਚ ਇਲਾਕੇ ਤੋਂ ਭੱਜਣ ਦੀ ਕੋਸ਼ਿਸ਼ 'ਚ ਤੁਰਕੀ ਹਵਾਈ ਹਮਲਿਆਂ 'ਚ 11 ਆਮ ਨਾਗਰਿਕਾਂ ਦੀ ਮੌਤ ਹੋ ਗਈ। ਇਕ ਮਾਨੀਟਰ ਨੇ ਦੱਸਿਆ ਕਿ ਤੁਰਕੀ ਹਵਾਈ ਫੌਜਾਂ ਨੇ ਕੁਰਦਿਸ਼ ਬਹੁਗਿਣਤੀ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਸੀ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ 20 ਜਨਵਰੀ ਤੋਂ ਤੁਰਕੀ ਅਗਵਾਈ ਵਾਲੀ ਫੌਜ ਵਲੋਂ ਛੇੜੀ ਇਸ ਜੰਗੀ ਮੁਹਿੰਮ 'ਚ 280 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਅੰਕਾਰਾ 'ਚ ਵਾਰ-ਵਾਰ ਲੋਕਾਂ ਨੂੰ ਅਜਿਹੇ ਕਤਲਕਾਂਡਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ।