ਮੰਗੋਲੀਆ ਦੇ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤੋਹਫ਼ੇ 'ਚ ਦਿੱਤਾ 'ਤੇਜਸ'

09/07/2022 12:42:21 PM

ਉਲਾਨਬਾਤਰ (ਏਜੰਸੀ)- ਮੰਗੋਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਘੋੜਾ ਤੋਹਫ਼ੇ ਵਜੋਂ ਦਿੱਤਾ। 7 ਸਾਲ ਪਹਿਲਾਂ ਮੰਗੋਲੀਆ ਦਾ ਦੌਰਾ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਜਿਹਾ ਹੀ ਤੋਹਫ਼ਾ ਮਿਲਿਆ ਸੀ।

ਇਹ ਵੀ ਪੜ੍ਹੋ: ਚੀਨ 'ਚ ਸਖ਼ਤ ਲਾਕਡਾਊਨ ਪਾਬੰਦੀ ਲਾਗੂ, ਭੂਚਾਲ 'ਚ ਵੀ ਲੋਕਾਂ ਨੂੰ ਬਾਹਰ ਨਿਕਲਣ ਦੀ ਨਹੀਂ ਮਿਲੀ ਇਜਾਜ਼ਤ (ਵੀਡੀਓ)

ਸਿੰਘ ਨੇ ਬੁੱਧਵਾਰ ਨੂੰ ਚਿੱਟੇ ਘੋੜੇ ਦੀ ਤਸਵੀਰ ਦੇ ਨਾਲ ਟਵੀਟ ਕੀਤਾ, 'ਮੰਗੋਲੀਆ ਵਿੱਚ ਮੇਰੇ ਖਾਸ ਦੋਸਤਾਂ ਵੱਲੋਂ ਦਿੱਤਾ ਗਿਆ ਵਿਸ਼ੇਸ਼ ਤੋਹਫ਼ਾ। ਮੈਂ ਇਸ ਖੂਬਸੂਰਤ ਘੋੜੇ ਦਾ ਨਾਂ 'ਤੇਜਸ' ਰੱਖਿਆ ਹੈ। ਰਾਸ਼ਟਰਪਤੀ ਖੁਰੇਲਸੁਖ ਦਾ ਧੰਨਵਾਦ। ਮੰਗੋਲੀਆ ਦਾ ਧੰਨਵਾਦ।' ਸਿੰਘ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ ਮੰਗਲਵਾਰ ਨੂੰ ਮੰਗੋਲੀਆਈ ਰਾਸ਼ਟਰਪਤੀ ਉਖਨਾਗਿਨ ਖੁਰੇਲਸੁਖ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਗ੍ਰਹਿ ਮੰਤਰੀ ਨਿਯੁਕਤ

ਉਨ੍ਹਾਂ ਨੇ ਟਵੀਟ ਕੀਤਾ, 'ਉਲਾਨਬਟੋਰ ਵਿੱਚ ਮੰਗੋਲੀਆ ਦੇ ਰਾਸ਼ਟਰਪਤੀ ਯੂ. ਖੁਰੇਲਸੁਖ ਨਾਲ ਚੰਗੀ ਮੁਲਾਕਾਤ ਹੋਈ। ਮੈਂ ਉਨ੍ਹਾਂ ਨੂੰ ਪਿਛਲੀ ਵਾਰ 2018 ਵਿੱਚ ਮਿਲਿਆ ਸੀ, ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਸੀਂ ਮੰਗੋਲੀਆ ਨਾਲ ਆਪਣੀ ਬਹੁ-ਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਵਚਨਬੱਧ ਹਾਂ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਮੰਗੋਲੀਆ ਦੇ ਦੌਰੇ 'ਤੇ ਗਏ ਸਨ, ਉਦੋਂ ਉਨ੍ਹਾਂ ਦੇ ਹਮਰੁਤਬਾ ਸੀ. ਸਾਈਖਾਨਬਿਲੇਗ ਨੇ ਉਨ੍ਹਾਂ ਨੂੰ ਭੂਰਾ ਘੋੜਾ ਭੇਂਟ ਕੀਤਾ ਸੀ।

ਇਹ ਵੀ ਪੜ੍ਹੋ: ਵੇਦਾਂਤ ਪਟੇਲ ਅਮਰੀਕੀ ਵਿਦੇਸ਼ ਮੰਤਰਾਲਾ ਦੀ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry