ਮੰਗੋਲੀਆ ''ਚ ਸਿਹਤਯਾਬ ਹੋਏ ਲੋਕਾਂ ''ਚੋਂ 23 ਦੁਬਾਰਾ ਹੋਏ ਕੋਰੋਨਾ ਦੇ ਸ਼ਿਕਾਰ

07/21/2020 6:26:54 PM

ਮੰਗੋਲੀਆ- ਮੰਗੋਲੀਆ ਦੇ 20 ਤੋਂ ਵੱਧ ਕੋਰੋਨਾ ਪੀੜਤਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਕੋਰੋਨਾ ਵਾਇਰਸ ਦੀ ਦੁਬਾਰਾ ਜਾਂਚ ਕੀਤੀ ਗਈ। ਮੰਗੋਲੀਆ ਦੇ ਰਾਸ਼ਟਰੀ ਰੋਗ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਸੀ. ਸੀ. ਡੀ. ਦੇ ਨਿਗਰਾਨੀ ਵਿਭਾਗ ਦੇ ਮੁਖੀ ਅਮਰਜਰਗਲ ਅੰਬਾਸਲੈਮਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਸਿਹਤਯਾਬ ਹੋਣ ਦੇ ਬਾਅਦ ਛੁੱਟੀ ‘ਤੇ ਭੇਜੇ ਗਏ 213 ਕੋਰੋਨਾ ਪੀੜਤਾਂ ਵਿਚੋਂ 23 ਨੂੰ ਦੁਬਾਰਾ ਕੋਰੋਨਾ ਸੰਕਰਮਿਤ ਪਾਇਆ ਗਿਆ । ਹਾਲਾਂਕਿ, ਸਾਡੇ ਨਾਗਰਿਕਾਂ ਨੂੰ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। 

ਐੱਨ. ਸੀ. ਸੀ. ਡੀ. ਨੇ ਇਕ ਬਿਆਨ ਵਿਚ ਕਿਹਾ, "ਮੰਗੋਲੀਆ ਨੇ ਪਿਛਲੇ 24 ਘੰਟਿਆਂ ਵਿਚ 520 ਕੋਰੋਨਾ ਟੈਸਟ ਕੀਤੇ ਹਨ, ਜਿਸ ਵਿਚ ਸਾਰਿਆਂ ਦੇ ਨਤੀਜੇ ਨੈਗੇਟਿਵ ਰਹੇ ਹਨ। ਦੇਸ਼ ਵਿਚ ਇਸ ਵੇਲੇ ਕੋਰੋਨਾ ਤੋਂ ਪ੍ਰਭਾਵਿਤ 287 ਮਰੀਜ਼ ਇਲਾਜ ਕਰਵਾ ਰਹੇ ਹਨ। ਲੋਕਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਕੋਰੋਨਾ ਤੋਂ ਦੇਸ਼ ਦੇ ਬਾਕੀ ਲੋਕਾਂ ਨੂੰ ਬਚਾਇਆ ਜਾ ਸਕੇ। 
 

Sanjeev

This news is Content Editor Sanjeev