ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ ਬਣਾਈਆਂ ਗਈਆਂ ਹਨ ਇਹ ਖੂਬਸੂਰਤ ਟੇਢੀਆਂ-ਮੇਢੀਆਂ ਇਮਾਰਤਾਂ

12/10/2017 12:04:16 PM

ਬੀਜਿੰਗ (ਬਿਊਰੋ)— ਆਰਕੀਟੈਕਟ ਵੱਲੋਂ ਬਣਾਈ ਇਮਾਰਤਾਂ ਸ਼ਾਨਦਾਰ ਅਤੇ ਦੇਖਣ ਯੋਗ ਹੁੰਦੀਆਂ ਹਨ। ਤਕਨੀਕੀ ਵਿਕਾਸ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਕੇ ਆਰਕੀਟੈਕਚਰਾਂ ਨੇ ਸਿਰਫ ਸਟ੍ਰੇਟ ਇਮਾਰਤਾਂ ਹੀ ਨਹੀਂ ਬਣਾਈਆਂ ਬਲਕਿ ਟੇਢੀਆਂ-ਮੇਢੀਆਂ ਇਮਾਰਤਾਂ ਦਾ ਵੀ ਨਿਰਮਾਣ ਕੀਤਾ ਹੈ। ਸਟ੍ਰੇਟ ਇਮਾਰਤ ਤੋਂ ਵੱਖ ਇਹ ਇਮਾਰਤਾਂ ਕਲਾਕਾਰੀ ਦੇ ਅਜਿਹੇ ਬੇਮਿਸਾਲ ਨਮੂਨੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਸਾਰੀ ਦੁਨੀਆ ਵਿਚ ਹੋ ਰਹੀ ਹੈ। ਹਾਲਾਂਕਿ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਲਈ ਆਰਕਟੈਕਟਚਰਾਂ ਨੇ ਸਖਤ ਮਿਹਨਤ ਕੀਤੀ ਹੈ। 
ਇਮਾਰਤਾਂ ਦੀ ਹੈ ਇਹ ਖਾਸੀਅਤ
ਇਨ੍ਹਾਂ ਇਮਾਰਤਾਂ ਵਿਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਬਾਰ ਤੋਂ ਲੈ ਕੇ ਸਪਾ ਦੀ ਸੁਰੱਖਿਆ ਕਾਰਨ ਇਨ੍ਹਾਂ ਥਾਵਾਂ 'ਤੇ ਹਰ ਸਾਲ ਲੱਖਾਂ-ਕਰੋੜਾਂ ਸੈਲਾਨੀ ਆਉਂਦੇ ਹਨ।
1. ਰੇਨ ਇਮਾਰਤ


ਸ਼ੰਘਾਈ ਵਿਚ ਬਣੀ 'ਰੇਨ ਇਮਾਰਤ' ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਅਸਲ ਵਿਚ ਇਹ ਦੋ ਇਮਾਰਤਾਂ ਹਨ, ਜੋ ਬਾਹਰੋਂ ਦੇਖਣ 'ਤੇ ਇਕ ਨਜ਼ਰ ਆਉਂਦੀਆਂ ਹਨ। 
2. ਫ੍ਰੈਂਕ ਗੇਹਰੀਜ ਮਾਰਕਸ ਡੀ ਰਿਸਕਲ ਹੋਟਲ


ਇਸੇ ਤਰ੍ਹਾਂ ਸਪੇਨ ਦੇ ਸੈਲਾਨੀ ਇੱਥੇ ਮੌਜੂਦ ਫ੍ਰੈਂਕ ਗੇਹਰੀਜ ਮਾਰਕਸ ਡੀ ਰਿਸਕਲ ਹੋਟਲ ਨੂੰ ਇਕ ਵਾਰੀ ਦੇਖਣਾ ਜ਼ਰੂਰ ਪਸੰਦ ਕਰਦੇ ਹਨ। ਸਪੇਨ ਵਿਚ ਵਾਈਨ ਦੀ ਵੱਖ-ਵੱਖ ਕਿਸਮ ਨੂੰ ਪ੍ਰਮੋਟ ਕਰਨ ਲਈ ਇਸ ਜਗ੍ਹਾ ਦਾ ਨਿਰਮਾਣ ਕੀਤ ਗਿਆ ਹੈ। ਸਾਲ 1858 ਵਿਚ ਬਣੇ ਇਸ ਹੋਟਲ ਦੇ ਟੇਢੇ-ਮੇਢੇ ਦਰਵਾਜੇ ਅਤੇ ਖਿੜਕੀਆਂ ਆਰਕੀਟੈਕਟ ਵੱਲੋਂ ਕੀਤੀ ਮਿਹਨਤ ਨੂੰ ਬਿਆਨ ਕਰਦੇ ਹਨ। ਇਸ ਫਾਈਵ ਸਟਾਰ ਹੋਟਲ ਵਿਚ ਸਪਾ, ਮਿਊਜ਼ਿਕ ਅਤੇ ਵਾਈਨ ਸ਼ੌਪਸ ਵੀ ਹਨ।
3. ਕਿਊਬਿਕ ਹਾਊਸ


ਕਿਊਬਿਕ ਹਾਊਸ, ਰੋਟੇਰਡਮ, ਨੀਦਰਲੈਂਡ ਇਸ ਟੇਢੇ-ਮੇਢੇ ਘਰ ਵਿਚ ਖਿੜਕੀਆਂ ਅਤੇ ਫਰਨੀਚਰ ਫਿਟ ਕਰਨਾ ਆਰਕੀਟੈਕਟ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
4. ਡਾਂਸਿੰਗ ਹਾਊਸ


ਡਾਂਸਿੰਗ ਹਾਊਸ, ਪ੍ਰੋਂਗ, ਮਸ਼ਹੂਰ ਡਾਂਸਰ ਫ੍ਰੈਡ ਐਸਟੇਅਰ ਅਤੇ ਜਿੰਜਰ ਰੋਜ਼ਰਸ ਦੇ ਨਾਂ ਤੇ ਇਸ ਇਮਾਰਤ ਨੂੰ ਫ੍ਰੈਡ ਅਤੇ ਜਿੰਜਰ ਵੀ ਕਿਹਾ ਜਾਂਦਾ ਹੈ। ਇਸ ਹਾਊਸ ਨੂੰ ਪ੍ਰੋਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ।