ਕੈਨੇਡਾ ਦੇ ਮਾਂਟਰੀਅਲ ਵਿਖੇ ਕਰਵਾਇਆ ਜਾ ਰਿਹੈ ''ਮਿਸ਼ਨਰੀ ਮੇਲਾ'', ਹਾਜ਼ਰੀ ਲਗਾਉਣਗੇ ਪੰਜਾਬ ਦੇ ਇਹ ਮਸ਼ਹੂਰ ਮਿਸ਼ਨਰੀ ਗਾਇਕ

05/26/2017 12:45:25 PM

ਮਾਂਟਰੀਅਲ— ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਖੇ ਅੱਜ ਕੌਮ ਦੇ ਮਹਾਨ ਰਹਿਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ 'ਮਿਸ਼ਨਰੀ ਮੇਲਾ' ਕਰਵਾਇਆ ਜਾ ਰਿਹਾ ਹੈ। ਇਸ ਵਿਚ ਭਾਰਤ ਤੋਂ ਉਚੇਚੇ ਤੌਰ 'ਤੇ ਆਏ ਮਿਸ਼ਨਰੀ ਗਾਇਕ ਹਾਜ਼ਰੀ ਲਵਾਉਣਗੇ। ਇਸ ਮੌਕੇ ਪ੍ਰਸਿੱਧ ਮਿਸ਼ਨਰੀ ਗਾਇਕਾ ਗਿੰਨੀ ਮਾਹੀ, ਮਿਸ਼ਨਰੀ ਗਾਇਕ ਰਾਜ ਦਦਰਾਲ, ਜੇ. ਐੱਚ. ਤਾਜਪੁਰੀ, ਵਿੱਕੀ ਮੋਰਾਂਵਾਲੀਆਂ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ 'ਤੇ ਚਾਨਣਾ ਪਾਉਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ। ਰਾਕੇਸ਼ ਮਾਹੀ ਇਸ ਸਮਾਗਮ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਣਗੇ।

ਇਸ ਸਮਾਗਮ ਦਾ ਆਯੋਜਨ ਸੇਵਾ ਸਿੰਘ ਵਿਰਦੀ, ਰਜਨ ਜੱਖੂ, ਪਰਸ਼ੋਤਮ ਲਾਲ ਮਾਹੀ, ਮਲਕੀਤ ਭਾਟੋਏ, ਸੰਸਾਰ ਚੰਦ ਸੁਵਾਨ ਵੱਲੋਂ ਪੀ. ਏ. ਆਰ. ਸੀ. ਵਿਊ ਬਫੇਟ ਐਂਡ ਰਿਸੈਪਸ਼ਨ ਹਾਲ ਵਿਚ ਕੀਤਾ ਜਾਵੇਗਾ। ਲੋਕਾਂ ਨੂੰ ਇਸ ਸਮਾਗਮ ਵਿਚ ਹੁੰਮ-ਹੁੰਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

Kulvinder Mahi

This news is News Editor Kulvinder Mahi