ਬ੍ਰਿਸਬੇਨ ''ਚ ਲਾਪਤਾ ਹੋਏ ਪਿਓ-ਪੁੱਤ, ਚੱਕਰਾਂ ''ਚ ਪਈ ਪੁਲਸ

06/16/2017 11:06:42 AM

ਕੁਈਨਜ਼ਲੈਂਡ— ਬ੍ਰਿਸਬੇਨ 'ਚ ਬੀਤੇ ਇਕ ਹਫਤੇ ਤੋਂ ਪਿਓ-ਪੁੱਤ ਲਾਪਤਾ ਹਨ। ਪੁਲਸ ਨੇ ਦੋਹਾਂ ਦੀ ਭਾਲ ਲਈ ਜਨਤਕ ਅਪੀਲ ਕੀਤੀ ਹੈ। ਦੋਹਾਂ ਪਿਓ-ਪੁੱਤ ਨੂੰ ਆਖਰੀ ਵਾਰ ਆਸਟਰੇਲੀਆ ਦੇ ਮਾਊਂਟ ਗ੍ਰੇਵੈਟ 'ਚ ਸ਼ੁੱਕਰਵਾਰ 9 ਜੂਨ ਨੂੰ ਚਿੱਟੇ ਰੰਗ ਦੀ ਫੋਰਡ ਟਰਾਂਜਿਟ ਵੈਨ 'ਚ ਦੇਖਿਆ ਗਿਆ ਸੀ। ਪੁਲਸ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੋਹਾਂ ਨੇ 13 ਜੂਨ ਮੰਗਲਵਾਰ ਨੂੰ ਵੈਨ 'ਚ ਨਿਊ ਸਾਊਥ ਵੇਲਜ਼ ਦੇ ਸ਼ਹਿਰ ਲਿਸਮੋਰ ਦੀ ਯਾਤਰਾ ਕੀਤੀ।
ਲਾਪਤਾ 56 ਸਾਲਾ ਵਿਅਕਤੀ ਦੀ ਪਛਾਣ ਦੱਸਦੇ ਹੋਏ ਪੁਲਸ ਨੇ ਦੱਸਿਆ ਕਿ ਉਸ ਦਾ ਰੰਗ ਗੋਰਾ, 163 ਸੈਂਟੀਮੀਟਰ ਲੰਬਾ ਅਤੇ ਉਸ ਦੇ ਵਾਲਾਂ ਦਾ ਰੰਗ ਗਰੇਅ ਹੈ।  ਪੁਲਸ ਨੇ ਲਾਪਤਾ 8 ਸਾਲਾ ਪੁੱਤਰ ਦੀ ਪਛਾਣ ਦੱਸੀ ਅਤੇ ਕਿਹਾ ਕਿ ਉਹ 100 ਸੈਂਟੀਮੀਟਰ ਲੰਬਾ ਅਤੇ ਉਸ ਦਾ ਰੰਗ ਵੀ ਗੋਰਾ ਅਤੇ ਕਾਲੇ ਰੰਗ ਦੇ ਵਾਲ ਹਨ। ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਉਕਤ ਵਿਅਕਤੀ ਅਤੇ ਲੜਕੇ ਬਾਰੇ ਕੋਈ ਵੀ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰੇ।