ਮੱਛੀ ਨੂੰ ਮਾਰਨ ਦੇ ਦੋਸ਼ ''ਚ ਇਕ ਸ਼ਖਸ ਨੂੰ ਮਿਲੀ 3 ਸਾਲ 2 ਮਹੀਨੇ ਦੀ ਜੇਲ ਦੀ ਸਜ਼ਾ

11/20/2017 4:14:41 PM

ਬੀਜਿੰਗ(ਬਿਊਰੋ)— ਦੱਖਣੀ ਪੱਛਮੀ ਚੀਨ ਵਿਚ ਇਕ ਸ਼ਖਸ ਨੂੰ ਇਕ ਛੋਟੀ ਜਿਹੀ ਮੱਛੀ ਫੜਨ ਅਤੇ ਉਸ ਨੂੰ ਮਾਰਨ ਦੇ ਦੋਸ਼ 3 ਸਾਲ ਤੋਂ ਜ਼ਿਆਦਾ ਦੀ ਜੇਲ ਦੀ ਸਜ਼ਾ ਦਿੱਤੀ ਗਈ ਹੈ। ਲੀ ਲਾਈਸਾਈ ਅਤੇ ਉਸ ਦੇ ਸਾਥੀ ਤਾਂਗ ਯੋਂਗਜਿਆਂਗ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਪੁਲਸ ਵੱਲੋਂ ਸਿਓਹੁਆਨ ਸੂਬੇ ਦੇ ਲੁਜਹੌ ਸ਼ਹਿਰ ਵਿਚ ਇਲੈਕਟ੍ਰੋਫਿਸ਼ਿੰਗ ਕਰਦੇ ਹੋਏ ਫੜਿਆ ਗਿਆ। 7 ਕਿਲੋ ਦੇ ਇਸ ਫਿਸ਼ ਹੰਟਿੰਗ ਵਿਚ 50 ਗ੍ਰਾਮ ਦਾ ਮੱਛੀ ਦਾ ਬੱਚਾ ਵੀ ਸੀ ਜੋ ਕਿ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਰੂਪ ਵਿਚ ਸੁੱਚੀਬੱਧ ਕੀਤਾ ਗਿਆ ਹੈ।
ਬੀਤੇ ਸ਼ੁੱਕਰਵਾਰ ਨੂੰ ਇਕ ਸਥਾਨਕ ਅਦਾਲਤ ਵਿਚ ਲੀ ਨੂੰ ਸ਼ਿਕਾਰ ਅਤੇ ਲੁਪਤ ਜੰਗਲੀ ਜੀਵ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ। ਉਥੇ ਹੀ ਉਸ 'ਤੇ ਇਕ ਅਪਰਾਧੀ ਨੂੰ ਸ਼ਰਨ ਦੇਣ ਦਾ ਵੀ ਮਾਮਲਾ ਪਹਿਲਾਂ ਤੋਂ ਚੱਲ ਰਿਹਾ ਸੀ। ਅਦਾਲਤ ਨੇ ਉਸ ਨੂੰ 3 ਸਾਲ 2 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਾਂਗ ਨੂੰ ਵੀ ਇਸ ਅਪਰਾਧ ਵਿਚ 7 ਮਹੀਨੇ ਦੀ ਸਜ਼ਾ ਸੁਣਾਈ ਗਈ। ਦੋਵਾਂ 'ਤੇ 2 ਹਜ਼ਾਰ ਯੁਆਨ ਦਾ ਜ਼ੁਰਮਾਨਾ ਵੀ ਲਗਾਇਆ ਗਿਆ। ਲੁਪਤ ਹੋ ਚੁੱਕੀਆਂ ਪ੍ਰਜਾਤੀਆਂ ਨੂੰ ਮਾਰਨ 'ਤੇ ਚੀਨੀ ਕਾਨੂੰਨ ਮੁਤਾਬਕ 10 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।