ਮਿਸ ਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ ਦਾ ਤਾਜ ਜਸਪ੍ਰੀਤ ਕੌਰ ਤੇ ਅਨੂ ਸਮਰਾ ਨੇ ਜਿੱਤਿਆ

11/21/2017 7:38:34 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਸਪਂੈਸਰ ਕਾਲਜ ਤੇ ਬ੍ਰਿਸਬੇਨ ਫੋਕ ਵਾਰੀਅਰਜ਼ ਬਹੁਤ ਹੀ ਮਾਣ ਦੇ ਨਾਲ 'ਮਿਸ ਅਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ 2017 ਦੇ ਖਿਤਾਬ ਲਈ ਇਕ ਸੱਭਿਆਚਾਰਕ ਸਮਾਰੋਹ ਸੰਨੀਬੈਕ ਸਕੂਲ ਵਿਖੇ ਆਯੋਜਨ ਕੀਤਾ ਗਿਆ। ਇਸ ਖਿਤਾਬੀ ਸਮਾਰੋਹ ਪ੍ਰਤੀ ਮੁਟਿਆਰਾਂ ਤੇ ਪੰਜਾਬੀ ਭਾਈਚਾਰੇ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ। ਸਮਾਰੋਹ 'ਚ ਜੱਜ ਗਿਆਨ ਕੌਰ, ਹਰਵਿੰਦਰ ਰਿੱਕੀ, ਅਮਰਜੋਤ ਕੌਰ, ਸ਼ਮਾ ਭੰਗੂ ਅਤੇ ਭਾਵਨਾ ਮਹਾਜਨ ਦੀ ਦੇਖ-ਰੇਖ ਵਿਚ ਪੰਜਾਬਣ ਮੁਟਿਆਰਾਂ ਨੂੰ ਮਾਂ ਬੋਲੀ ਪੰਜਾਬੀ, ਕਲਾ, ਸਾਹਿਤ, ਪੰਜਾਬੀ ਪਹਿਰਾਵਾ ਅਤੇ ਪੁਰਾਤਨ ਸੱਭਿਆਚਾਰ ਸਬੰਧੀ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਵੱਖ-ਵੱਖ ਪੜਾਵਾਂ ਨੂੰ ਸਫਲਤਾ ਪੂਰਵਕ ਪਾਰ ਕਰਨ ਉਪਰੰਤ ਮਿਸ ਪੰਜਾਬਣ ਕੁਈਨਜ਼ਲੈਂਡ ਜੇਤੂ ਦਾ ਤਾਜ ਜਸਪ੍ਰੀਤ ਕੌਰ ਤੇ ਉੱਪ ਜੇਤੂ ਨਿੰਮ ਮੰਡ ਤੇ ਮਿਸਿਜ਼ ਪੰਜਾਬਣ ਕੁਈਨਜ਼ਲੈਂਡ ਜੇਤੂ ਦਾ ਤਾਜ ਅਨੂ ਸਮਰਾ ਤੇ ਉੱਪ ਜੇਤੂ ਨਵਦੀਪ ਕੌਰ ਨੇ ਆਪਣੇ ਨਾਮ ਕਰਵਾ ਲਿਆ। ਮਿਸ ਤੇ ਮਿਸਿਜ਼ ਆਸਟ੍ਰੇਲੀਆ ਦਾ ਰਾਸ਼ਟਰੀ ਪੱਧਰ ਦਾ ਮੁਕਾਬਲਾ ੩ ਦਸੰਬਰ ਨੂੰ ਮੈਲਬੋਰਨ ਵਿਖੇ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋ ਜੇਤੂ ਪ੍ਰਤੀਯੋਗੀ ਮੁਟਿਆਰਾ ਭਾਗ ਲੈਣਗੀਆ। ਇਸ ਸਮਾਰੋਹ ਦੀ ਬ੍ਰਾਂਡ ਅੰਬੇਸਡਰ ਟਵੀਟੀ ਤੇ ਮੁੱਖ ਪ੍ਰਬੰਧਕ ਪ੍ਰੀਤਸਿਆਂ, ਜੈਸਿਕਾ ਤੇ ਨਿੱਕੀ ਸੋਹੀ ਆਦਿ ਨੇ ਸਾਝੇ ਤੋਰ ਤੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਰੋਹ ਆਯੋਜਨ ਕਰਨ ਦਾ ਮਕਸਦ ਵਿਦੇਸ਼ਾ ਵਿਚ ਅਜੋਕੀ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ ਜੋੜਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ। ਸਮਾਰੋਹ ਵਿਚ ਗਿੱਧਾ-ਭੰਗੜੇ ਦੀਆ ਟੀਮਾਂ ਨੇ ਸਰੋਤਿਆ ਦਾ ਖੂਬ ਮੰਨੋਰੰਜਨ ਕੀਤਾ। ਮੰਚ ਦਾ ਸੰਚਾਲਨ ਨੀਰਜ ਪੋਪਲੀ ਤੇ ਸ਼ਰੂਤੀ ਵਲੋ ਮਿਆਰੀ ਸ਼ੇਅਰੋ-ਸ਼ਾਇਰੀ ਤੇ ਹਾਸੇ-ਠੱਠੇ ਨਾਲ ਬਾਖੂਬੀ ਕੀਤਾ ਗਿਆ। ਇਸ ਮੌਕੇ ਤੇ ਸ਼ਮਾ ਭੰਗੂ, ਹਰਨੀਤ ਬੇਦੀ ਤੇ ਰਸਨਾ ਜੀ ਨੇ ਮੈਲਬੋਰਨ ਤੋ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।