ਪਾਕਿ ਦੇ ਸਿੰਧ ਸੂਬੇ ''ਚ ਮੰਤਰੀ ਦੀ ਕੋਰੋਨਾ ਵਾਇਰਸ ਕਾਰਣ ਮੌਤ

06/03/2020 12:08:46 AM

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਦੱਖਣ-ਪੂਰਬੀ ਸਿੰਧ ਸੂਬੇ ਵਿਚ ਮੰਗਲਵਾਰ ਨੂੰ ਕੋਵਿਡ-19 ਇਨਫੈਕਸ਼ਨ ਕਾਰਣ ਇਕ ਸੂਬਾਈ ਮੰਤਰੀ ਦੀ ਮੌਤ ਹੋ ਗਈ। ਅਖਬਾਰ 'ਡਾਨ' ਦੀ ਖਬਰ ਮੁਤਾਬਕ ਸਿੰਧ ਦੇ ਮਨੁੱਖੀ ਸੰਸਾਧਨ ਮੰਤਰੀ ਗੁਲਾਮ ਮੁਰਤਜਾ ਬਲੋਚ 14 ਮਈ ਨੂੰ ਕੋਵਿਡ-19 ਨਾਲ ਇਨਫੈਕਟਿਡ ਮਿਲੇ ਸਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ।

ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦੇ ਬਲੋਚ ਦਾ ਦਿਹਾਂਤ ਹੋ ਗਿਆ ਹੈ। ਉਹ ਪੀਪੀਪੀ ਦੇ ਬਹਾਦਰ ਤੇ ਮਿਹਨਤੀ ਮੈਂਬਰ ਸਨ। ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਮਿਲਣਾ ਮੁਸ਼ਕਲ ਹੈ।

Baljit Singh

This news is Content Editor Baljit Singh