ਨੇਪਾਲ ''ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ

04/21/2022 1:18:06 AM

ਕਾਠਮੰਡੂ-ਨੇਪਾਲ ਦੇ ਸੁਦੂਰ ਪੱਛਮੀ ਸੂਬੇ 'ਚ ਬੁੱਧਵਾਰ ਨੂੰ ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 6 ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀ ਫੌਜੀ ਜਵਾਨਾਂ ਨੂੰ ਇਲਾਜ ਲਈ ਬਾਇਲਪਾਟਾ ਦੇ ਜ਼ਿਲ੍ਹਾ ਹਸਤਪਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕਰਜ਼ 'ਚ ਡੁੱਬ ਰਿਹੈ ਪਾਕਿ, ਕਿਸ਼ਤੀ ਨੂੰ ਕਿਨਾਰੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ : ਸ਼ਰੀਫ਼

ਉਨ੍ਹਾਂ ਦੱਸਿਆ ਕਿ ਪੱਛਮੀ ਨੇਪਾਲ 'ਚ ਫੌਜ ਦੇ 30 ਜਵਾਨਾਂ ਨੂੰ ਚੋਣ ਡਿਊਟੀ ਲਈ ਕਾਲੀਕੋਟ ਜ਼ਿਲ੍ਹੇ ਤੋਂ ਡੋਤੀ ਜ਼ਿਲ੍ਹੇ ਲਿਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਸੈਨਫੇਬਗਰ ਨਗਰਪਾਲਿਕਾ ਖੇਤਰ 'ਚ ਵਾਹਨ ਦੀ ਬ੍ਰੇਕ ਪੂਰੀ ਤਰ੍ਹਾਂ ਖ਼ਰਾਬ ਹੋ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਨਹਿਰ 'ਚ ਡੁੱਬਣ ਕਾਰਨ 4 ਵਿਦਿਆਰਥਣਾਂ ਦੀ ਹੋਈ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar