ਆਸਟ੍ਰੇਲੀਆ ''ਚ ਪ੍ਰਵਾਸੀ ਸੱਦ ਸਕਣਗੇ ਮਾਪੇ, ਜਾਣੋ ਇਹ ਜ਼ਰੂਰੀ ਗੱਲਾਂ

05/13/2017 7:50:03 AM

ਸਿਡਨੀ— ਆਸਟ੍ਰੇਲੀਆ ਦੀ ਸਰਕਾਰ ਨੇ ਹਾਲ ਹੀ ''ਚ ਪ੍ਰਵਾਸੀਆਂ ਨੂੰ ਆਪਣੇ ਮਾਤਾ-ਪਿਤਾ ਨੂੰ ਸੱਦਣ ਅਤੇ ਉੱਥੇ ਰੁਕਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਪ੍ਰਵਾਸੀ ਅਸਥਾਈ ਵੀਜ਼ਾ ''ਤੇ ਆਪਣੇ ਮਾਤਾ-ਪਿਤਾ ਨੂੰ ਸੱਦ ਸਕਦੇ ਹਨ। ਅਸਿਸਟੈਂਟ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ 5 ਮਈ ਨੂੰ ਇਸ ਦਾ ਐਲਾਨ ਕੀਤਾ ਸੀ, ਜਿਸ ਤਹਿਤ ਮਾਪੇ 10 ਸਾਲ ਤਕ ਆਸਟ੍ਰੇਲੀਆ ਰੁਕ ਸਕਦੇ ਹਨ। ਆਓ ਜਾਣਦੇ ਹਾਂ ਇਸ ਤਹਿਤ ਕੁਝ ਜ਼ਰੂਰੀ ਗੱਲਾਂ।
1. ਸਿਰਫ਼ ਆਸਟਰੇਲੀਆ ਦੇ ਨਾਗਰਿਕ, ਆਸਟ੍ਰੇਲੀਅਨ ਪੱਕੇ ਨਿਵਾਸੀ ਜਾਂ ਯੋਗ ਨਿਊਜ਼ੀਲੈਂਡ ਦੇ ਨਾਗਰਿਕ ਆਪਣੇ ਮਾਪਿਆਂ ਨੂੰ ਸੱਦ ਸਕਣਗੇ।
2. ਮਾਤਾ-ਪਿਤਾ ਨੂੰ ਸੱਦਣ ਵਾਲੇ ਵਿਅਕਤੀ ਨੂੰ ਘਰੇਲੂ ਆਮਦਨ ਅਤੇ ਚਰਿਤਰ ਨਾਲ ਸੰਬੰਧਤ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ।
3. ਇਸ ਵੀਜ਼ੇ ''ਤੇ ਸਿਰਫ ਮਾਤਾ-ਪਿਤਾ ਨੂੰ ਹੀ ਸੱਦਿਆ ਜਾ ਸਕਦਾ, ਕਿਸੇ ਹੋਰ ਨੂੰ ਨਹੀਂ।
4. ਇਸ ਵੀਜ਼ੇ ''ਤੇ ਆਉਣ ਵਾਲੇ ਮਾਤਾ-ਪਿਤਾ ਨੂੰ ਵੀ ਪਛਾਣ, ਸਿਹਤ ਅਤੇ ਚਰਤਿਰ ਸੰਬੰਧੀ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ।
5. ਮਾਤਾ-ਪਿਤਾ ਨੂੰ ਸੱਦਣ ਵਾਲੇ ਲਈ ਇਕ ਅਹਿਮ ਸ਼ਰਤ ਇਹ ਹੈ ਕਿ ਉਹ ਘੱਟੋ-ਘੱਟ ਚਾਰ ਸਾਲਾਂ ਤੋਂ ਆਸਟ੍ਰੇਲੀਆ ''ਚ ਰਹਿ ਰਿਹਾ ਹੋਵੇ।
6. ਇਕ ਵਾਰ ਤੋਂ ਵਧੇਰੇ ਵਾਰ ਵੀ ਵੀਜ਼ਾ ਦਿੱਤਾ ਜਾ ਸਕਦਾ ਹੈ ਪਰ ਇਸ ਤਹਿਤ ਵਧ ਤੋਂ ਵਧ ਰੁਕਣ ਦੀ ਘੱਟੋ-ਘੱਟ ਪਰ ਕੁੱਲ ਮਿਆਦ 10 ਸਾਲ ਹੋਵੇਗੀ। 
7. ਆਸਟ੍ਰੇਲੀਆ ''ਚ ਰੁਕਣ ਲਈ ਉਨ੍ਹਾਂ ਨੂੰ ਆਸਟ੍ਰੇਲੀਅਨ ਪ੍ਰੋਵਾਈਡਰ ਕੋਲੋਂ ਸਿਹਤ ਬੀਮਾ ਵੀ ਲੈਣਾ ਹੋਵੇਗਾ, ਜੋ ਕਿ ਉਨ੍ਹਾਂ ਦੀ ਆਸਟ੍ਰੇਲੀਆ ''ਚ ਰੁਕਣ ਦੀ ਮਿਆਦ ਤਕ ਵੈਲਿਡ ਹੋਵੇਗਾ।
8. ਮਾਤਾ-ਪਿਤਾ ਨੂੰ ਸੱਦਣ ਵਾਲੇ ਵਿਅਕਤੀ ਨੂੰ ਉਨ੍ਹਾਂ ਪ੍ਰਤੀ ਕੁਝ ਜਿੰਮੇਵਾਰੀਆਂ ਨਿਭਾਉਣੀਆਂ ਵੀ ਜ਼ਰੂਰੀ ਹੋਣਗੀਆਂ।
9. ਸਪਾਂਸਰਸ਼ਿਪ ਅਤੇ ਵੀਜ਼ਾ ਅਰਜ਼ੀਆਂ ਦਾ ਵੱਖਰੇ ਤੌਰ ''ਤੇ ਮੁਲਾਂਕਣ ਕੀਤਾ ਜਾਵੇਗਾ। ਵੀਜ਼ਾ ਅਰਜ਼ੀ ਦਿੱਤੇ ਜਾਣ ਤੋਂ ਪਹਿਲਾਂ ਕੋਈ ਵੀ ਵਿਅਕਤੀ ਸਪਾਂਸਰ ਦੇ ਤੌਰ ''ਤੇ ਮਨਜ਼ੂਰ ਹੋਣਾ ਚਾਹੀਦਾ ਹੈ।