ਯੂਨਾਨ : ਪ੍ਰਵਾਸੀ ਕੈਂਪ 'ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ

09/30/2019 10:11:37 AM

ਮੋਰੀਆ— ਯੂਨਾਨ ਦੇ ਲੈਸਬੋਸ ਟਾਪੂ ਸਥਿਤ ਸ਼ਰਣਾਰਥੀ ਕੈਂਪ 'ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਇਸ ਦੇ ਬਾਅਦ ਕੈਂਪ 'ਚ ਹਿੰਸਾ ਭੜਕ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਔਰਤ ਤੇ ਇਕ ਬੱਚੇ ਦੀ ਮੋਰੀਆ ਕੈਂਪ 'ਚ ਜਾਨ ਚਲੀ ਗਈ। ਕੈਂਪ 'ਚ ਸਮਰੱਥਾ ਤੋਂ ਵਧੇਰੇ ਸ਼ਰਣਾਰਥੀ ਰਹਿ ਰਹੇ ਹਨ। ਪੁਲਸ ਨੇ ਕਿਹਾ ਕਿ ਔਰਤ ਦੀ ਲਾਸ਼ ਨੂੰ ਟਾਪੂ ਦੇ ਇਕ ਹਸਪਤਾਲ 'ਚ ਲੈ ਜਾਇਆ ਗਿਆ ਜਦਕਿ ਬੱਚੇ ਦੀ ਲਾਸ਼ ਪ੍ਰਵਾਸੀਆਂ ਨੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ।

ਕੈਂਪ 'ਚ ਲੱਗੀ ਅੱਗ ਨੂੰ ਇਕ ਜਹਾਜ਼ ਦੀ ਮਦਦ ਨਾਲ ਬੁਝਾਇਆ ਜਾ ਸਕਿਆ। ਪੁਲਸ ਨੇ ਬਾਅਦ 'ਚ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ। ਮਰਨ ਵਾਲਿਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ, ਹਾਲਾਂਕਿ ਮੌਕੇ 'ਤੇ ਮੌਜੂਦ ਇਕ ਅਫਗਾਨ ਪ੍ਰਵਾਸੀ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਘਟਨਾ 'ਚ 3 ਲੋਕ ਮਾਰੇ ਗਏ ਹਨ। ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਅੱਗ ਲੱਗਣ ਦੇ ਬਾਅਦ ਜੇਲ 'ਚ ਹਿੰਸਾ ਭੜਕ ਗਈ ਅਤੇ ਪੁਲਸ ਨੂੰ ਭੀੜ ਕਾਬੂ ਕਰਨ ਲਈ ਹੰਝੂ ਗੈਸ ਦੀ ਵਰਤੋਂ ਕਰਨੀ ਪਈ।