ਧੀ ਦੀ ਮੌਤ ਮਗਰੋਂ ਸ਼ਰਣਾਰਥੀ ਮਾਂ ਨੇ ਸੁਣਾਈ ਅਮਰੀਕਾ ਦੀ ''ਬੇਰਹਿਮੀ''

07/11/2019 11:03:27 AM

ਵਾਸ਼ਿੰਗਟਨ— ਅਮਰੀਕਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਫੜੇ ਜਾਣ ਦੇ ਬਾਅਦ ਆਪਣੀ ਧੀ ਦੀ ਮੌਤ ਨੂੰ ਲੈ ਕੇ ਗੁਆਟੇਮਾਲਾ ਦੀ ਇਕ ਔਰਤ ਨੇ ਬੁੱਧਵਾਰ ਨੂੰ ਦੇਸ਼ ਦੇ ਸ਼ਰਣਾਰਥੀ ਹਿਰਾਸਤ ਕੇਂਦਰ ਦੀ ਬੇਰਹਿਮੀ ਦੀ ਨਿੰਦਾ ਕੀਤੀ। ਯਾਜਮਿਨ ਜੁਆਰੇਜ ਨੇ ਕਾਂਗਰਸ ਦੀ ਸੁਣਵਾਈ 'ਚ ਇਹ ਗੱਲ ਆਖੀ। ਇਹ ਸੁਣਵਾਈ ਹਿਰਾਸਤ 'ਚ ਲਏ ਗਏ ਸ਼ਰਣਾਰਥੀਆਂ ਦੀ ਖਰਾਬ ਹਾਲਤ ਨੂੰ ਲੈ ਕੇ ਸਾਹਮਣੇ ਆਈਆਂ ਕਈ ਅਨਿਯਮਤਾਵਾਂ ਵਿਚਕਾਰ ਹੋ ਰਹੀ ਹੈ।

ਅੱਖਾਂ 'ਚ ਹੰਝੂ ਭਰ ਕੇ ਜੁਆਰਜ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਡਿਊਟੀ ਪਰਿਵਰਤਨ ਵਿਭਾਗ ਦਾ ਜ਼ਿਕਰ ਕਰਦੇ ਹੋਏ ਸੁਣਵਾਈ ਤੋਂ ਪਹਿਲਾਂ ਪੱਤਰਕਾਰਾਂ ਨੇ ਕਿਹਾ,''ਜੇਕਰ ਅੱਜ ਮੈਂ ਕੁਝ ਬਦਲ ਸਕਦੀ ਹਾਂ, ਮੈਂ ਕੁਝ ਦੱਸ ਕੇ ਬਦਲਾਅ ਕਰਵਾ ਸਕਦੀ ਹਾਂ ਕਿ ਆਈ. ਸੀ. ਈ. ਦੇ ਕੇਂਦਰਾਂ 'ਚ ਕੀ ਹੋ ਰਿਹਾ ਹੈ, ਉੱਥੇ ਬੇਰਹਿਮੀ ਹੈ...ਜੋ ਗਲਤ ਹੈ।''

ਜੁਆਰੇਜ ਨੇ ਸਦਨ ਨੂੰ ਦੱਸਿਆ ਕਿ ਉਹ ਆਪਣੀ 19 ਮਹੀਨਿਆਂ ਦੀ ਧੀ ਮੈਰੀ ਨਾਲ ਪਿਛਲੇ ਸਾਲ ਭੱਜ ਕੇ ਅਮਰੀਕਾ ਆਈ ਸੀ ਕਿਉਂਕਿ ਉਨ੍ਹਾਂ ਨੂੰ ਗੁਆਟੇਮਾਲਾ 'ਚ ਆਪਣੀ ਜਾਨ ਦਾ ਖਤਰਾ ਸੀ। ਉਨ੍ਹਾਂ ਨੇ ਸਰਹੱਦ ਪਾਰ ਕੀਤੀ ਅਤੇ ਸ਼ਰਣ ਮੰਗੀ ਪਰ ਉਸ ਨੂੰ ਅਤੇ ਮੈਰੀ ਨੂੰ ਕੁਝ ਦਿਨਾਂ ਤਕ ਜਮਾ ਦੇਣ ਵਾਲੇ ਠੰਡੇ ਪਿੰਜਰੇ 'ਚ ਕੈਦ ਕਰ ਕੇ ਰੱਖਿਆ ਗਿਆ ਸੀ ਅਤੇ ਫਿਰ ਉਹ ਆਈ. ਸੀ. ਈ. ਹਿਰਾਸਤ ਕੇਂਦਰ ਪੁੱਜੇ। ਉਸ ਸਮੇਂ ਉਨ੍ਹਾਂ ਦੀ ਧੀ ਬੀਮਾਰ ਸੀ। ਉਨ੍ਹਾਂ ਨੇ ਕਿਹਾ,'' ਮੈਂ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਵਲੋਂ ਉਸ ਦੀ ਦੇਖ-ਰੇਖ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਨਹੀਂ ਕੀਤੀ।'' ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬਾਚਲੇਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਨੂੰ ਅਮਰੀਕੀ ਹਿਰਾਸਤ ਕੇਂਦਰਾਂ 'ਚ ਜਿਨ੍ਹਾਂ ਸਥਿਤੀਆਂ 'ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦੇਖ ਕੇ ਉਹ 'ਕਾਫੀ ਹੈਰਾਨ' ਹੈ।