''ਬਦਕਾਰੀ ਦਾ ਅੱਡਾ'' ਚਲਾਉਣ ਵਾਲੇ ਨੇ ਜਿੱਤੀਆਂ ਚੋਣਾਂ, 3 ਹਫਤੇ ਪਹਿਲਾਂ ਹੋ ਗਈ ਸੀ ਮੌਤ

11/08/2018 11:03:22 PM

ਨਿਊਯਾਰਕ — ਅਮਰੀਕਾ 'ਚ ਬੁੱਧਵਾਰ ਨੂੰ ਸੰਪਨ ਹੋਈਆਂ ਮਿੱਡ ਟਰਮ ਚੋਣਾਂ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਥੇ ਇਕ ਅਜਿਹਾ ਉਮੀਦਵਾਰ ਜਿੱਤ ਗਿਆ ਹੈ ਜਿਸ ਦੀ 3 ਹਫਤਿਆਂ ਪਹਿਲਾਂ ਮੌਤ ਹੋ ਚੁਕੀ ਹੈ। ਸ਼ਖਸ ਦਾ ਨਾਂ ਡੇਨਿਸ ਹੋਫ ਹੈ, ਜਿਸ ਦਾ ਨਿਵਾਡਾ 'ਚ ਚੰਗਾ ਨਾਂ ਹੈ। 72 ਸਾਲਾ ਦੇ ਡੇਨਿਸ ਨੇ ਅਮਰੀਕਾ 'ਚ ਕਈ ਕਾਨੂੰਨਨ ਬਦਕਾਰੀ ਦੇ ਅੱਡੇ ਚਲਾਉਂਦੇ ਹਨ।
ਹੋਫ ਨਿਵਾਡਾ ਤੋਂ ਹੀ ਚੋਣ ਲੱੜ ਰਹੇ ਸਨ, 16 ਅਕਤੂਬਰ ਨੂੰ ਆਪਣੇ ਬਦਕਾਰੀ ਅੱਡੇ 'ਚ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਦੱਸ ਦਈਏ ਕਿ ਹੋਫ ਟਰੰਪ ਦੀ ਪਾਰਟੀ ਰਿਪਬਲਿਕਨ ਦੇ ਉਮੀਦਵਾਰ ਸਨ। ਮੌਤ ਤੋਂ ਬਾਅਦ ਵੀ ਬੈਲਟ ਤੋਂ ਉਨ੍ਹਾਂ ਦਾ ਨਾਂ ਨਹੀਂ ਹਟਾਇਆ ਸੀ, ਫਿਲਹਾਲ ਉਨ੍ਹਾਂ 68 ਫੀਸਦੀ ਵੋਟਾਂ ਮਿਲੀਆਂ ਹਨ। ਹੋਫ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਲੇਸੀਆ ਰੋਮਨੋਵ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ।
ਰਿਪਬਲਿਕਨ ਪਾਰਟੀ ਪਹਿਲਾਂ ਹੀ ਤੈਅ ਕਰ ਚੁਕੀ ਸੀ ਕਿ ਹੋਫ ਦਾ ਨਾਂ ਨਹੀਂ ਹਟਾਇਆ ਜਾਵੇਗਾ। ਹੁਣ ਉਨ੍ਹਾਂ ਦੇ ਜਿੱਤਣ ਤੇ ਪਾਰਟੀ ਕਿਸੇ ਹੋਰ ਨੂੰ ਉਸ ਦੀ ਥਾਂ ਨਿਯੁਕਤ ਕਰੇਗੀ। ਦੱਸ ਦਈਏ ਕਿ ਹੋਫ ਕੁਝ ਕਿਤਾਬਾਂ ਲਿੱਖ ਚੁਕੇ ਹਨ ਅਤੇ ਉਨ੍ਹਾਂ ਨੇ ਕੁਝ ਐਡਲਟ ਟੀ. ਵੀ. ਸੀਰੀਜ਼ 'ਚ ਵੀ ਕੰਮ ਕੀਤਾ ਸੀ। ਅਮਰੀਕਾ 'ਚ ਬਦਕਾਰੀ ਦੇ ਅੱਡਿਆਂ 'ਤੇ ਬੈਨ ਦੇ ਉਹ ਸਖਤ ਖਿਲਾਫ ਸਨ। ਦੱਸ ਦਈਏ ਕਿ ਨੇਵਾਡਾ ਅਮਰੀਕਾ ਦਾ ਇਕੱਲਾ ਅਜਿਹਾ ਰਾਜ ਹੈ ਜਿੱਥੇ ਕਾਨੂੰਨੀ ਰੂਪ ਤੋਂ ਬਦਕਾਰੀ ਦੇ ਅੱਡੇ ਚਲਾਉਣ ਦੀ ਇਜਾਜ਼ਤ ਹੈ।