ਚੀਨ ਨੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਲਿਆ ਹਿਰਾਸਤ ''ਚ

12/12/2018 2:48:00 PM

ਟੋਰਾਂਟੋ(ਏਜੰਸੀ)— ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਜ ਨੂੰ ਚੀਨ ਨੇ ਹਿਰਾਸਤ 'ਚ ਲੈ ਲਿਆ ਹੈ। ਇਸ 'ਤੇ ਅਮਰੀਕਾ ਨੇ ਚਿੰਤਾ ਪ੍ਰਗਟ ਕੀਤੀ ਹੈ। ਅਮਰੀਕਾ ਨੇ ਕਿਹਾ ਕਿ ਚੀਨ ਨੇ ਆਪਣੀ ਮਰਜ਼ੀ ਨਾਲ ਡਿਪਲੋਮੈਟ ਨੂੰ ਹਿਰਾਸਤ 'ਚ ਲਿਆ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਉਪ ਬੁਲਾਰੇ ਰਾਬਰਟ ਪੱਲਾਡਿਨੋ ਨੇ ਕਿਹਾ,''ਅਮਰੀਕਾ ਕੈਨੇਡਾ ਦੇ ਨਾਗਰਿਕ ਨੂੰ ਚੀਨ 'ਚ ਹਿਰਾਸਤ 'ਚ ਲਏ ਜਾਣ ਦੀ ਸੂਚਨਾ ਮਿਲਣ ਕਾਰਨ ਚਿੰਤਾ 'ਚ ਹੈ।
ਅਸੀਂ ਚੀਨ ਦੇ ਇਸ ਮਨਮਰਜ਼ੀ ਵਾਲੇ ਤਰੀਕੇ ਨਾਲ ਨਾਗਰਿਕਾਂ ਨੂੰ ਹਿਰਾਸਤ 'ਚ ਲੈਣ ਵਾਲੀ ਗੱਲ ਦੇ ਵਿਰੁੱਧ ਹਾਂ ਅਤੇ ਅਪੀਲ ਕਰਦੇ ਹਾਂ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ।''
ਤੁਹਾਨੂੰ ਦੱਸ ਦਈਏ ਇਹ ਮਾਮਲਾ ਕੈਨੇਡਾ 'ਚ ਚੀਨੀ ਟੈਲੀਕਾਮ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੇਊ ਦੇ ਹਿਰਾਸਤ 'ਚ ਲੈਣ ਦੇ ਕੁਝ ਦਿਨਾਂ ਬਾਅਦ ਆਇਆ ਹੈ। ਇਸ ਤਾਜ਼ਾ ਮਾਮਲੇ ਨਾਲ ਇਨ੍ਹਾਂ ਦੇਸ਼ਾਂ ਵਿਚਕਾਰ ਤਣਾਅ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।