ਮੈਕਸੀਕੋ ਤੇਲ ਪਾਈਪਲਾਈਨ ਧਮਾਕੇ 'ਚ ਹੁਣ ਤਕ 76 ਲੋਕਾਂ ਦੀ ਮੌਤ

01/20/2019 3:38:52 PM

ਮੈਕਸੀਕੋ ਸਿਟੀ (ਵਾਰਤਾ)— ਮੈਕਸੀਕੋ 'ਚ ਹਿਡਾਲਗੋ ਸੂਬੇ ਦੀ ਇਕ ਤੇਲ ਪਾਈਪਲਾਈਨ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ। ਹਿਡਾਲਗੋ ਸੂਬੇ ਦੇ ਗਵਰਨਰ ਓਮਰ ਫਆਦ ਨੇ ਐਤਵਾਰ ਨੂੰ ਟਵੀਟ ਕੀਤਾ, ''ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ ਅਤੇ 70 ਲੋਕ ਅਜੇ ਹਸਪਤਾਲ 'ਚ ਭਰਤੀ ਹਨ।''

ਪਾਈਪਲਾਈਨ ਧਮਾਕਾ ਸ਼ੁੱਕਰਵਾਰ ਨੂੰ ਸੈਨ ਪ੍ਰਾਇਮਿਟਿਵੋ ਇਲਾਕੇ 'ਚ ਸਥਾਨਕ ਸਮੇਂ ਮੁਤਾਬਕ ਸ਼ਾਮ ਤਕਰੀਬਨ 7 ਵਜੇ ਹੋਇਆ। ਉਸ ਸਮੇਂ ਪਾਈਪਲਾਈਨ ਤੋਂ ਲੀਕ ਹੋ ਰਹੇ ਤੇਲ ਨੂੰ ਭਰਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ। ਇਸੇ ਦੌਰਾਨ ਪਾਈਪਲਾਈਨ 'ਚ ਧਮਾਕਾ ਹੋ ਗਿਆ ਜਿਸ ਕਾਰਨ ਕਈਆਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ ਅਤੇ ਕਈਆਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਫਿਲਹਾਲ 70 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।