28 ਲੋਕਾਂ ਦੀ ਮੌਤ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਨੇ ਕੀਤਾ ਸੁਰੱਖਿਆ ਯੋਜਨਾ ਦਾ ਬਚਾਅ

10/16/2019 4:23:43 PM

ਮੋਰੇਲੀਆ— ਮੈਕਸੀਕੋ 'ਚ ਇਕ ਸ਼ਕਤੀਸ਼ਾਲੀ ਡਰੱਗ ਮਾਫੀਆ ਵਲੋਂ ਟਾਰਗੇਟ ਹਮਲੇ 'ਚ 13 ਪੁਲਸ ਕਰਮਚਾਰੀਆਂ ਦੇ ਕਤਲ ਤੇ ਗੋਲੀਬਾਰੀ ਦੀ ਇਕ ਹੋਰ ਘਟਨਾ 'ਚ 15 ਲੋਕਾਂ ਦੀ ਮੌਤ ਦੇ ਵਿਚਾਲੇ ਰਾਸ਼ਟਰਪਤੀ ਐਂਦਰੇਸ ਮੈਨੁਅਲ ਲੋਪੇਜ ਓਬ੍ਰਾਦੋਰ ਨੇ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੇ ਹਿੰਸਕ ਅਪਰਾਧ ਨਾਲ ਲੜਨ ਦੀ ਆਪਣੀ ਰਣਨੀਤੀ ਦਾ ਬਚਾਅ ਕੀਤਾ ਹੈ।

ਮਿਸੋਆਕਨ ਸੂਬੇ ਦੀ ਰਾਜਧਾਨੀ ਮੋਰੇਲੀਆ 'ਚ ਸੋਮਵਾਰ ਨੂੰ ਹੋਏ ਹਮਲੇ 'ਚ ਮਾਰੇ ਗਏ 13 ਪੁਲਸ ਅਧਿਕਾਰੀ ਦੇ ਸਮੂਹਿਕ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਦੇ ਪਰਿਵਾਰ ਵਾਲੇ ਰੋਂਦੇ ਹੋਏ ਦਿਖੇ ਜਦਕਿ ਉਨ੍ਹਾਂ 'ਚੋਂ ਕੁਝ ਨੇ ਹੱਥਾਂ 'ਚ ਉਨ੍ਹਾਂ ਬੱਚਿਆਂ ਨੂੰ ਫੜ੍ਹ ਰੱਖਿਆ ਸੀ, ਜਿਨ੍ਹਾਂ ਦੇ ਪਿਤਾ ਦੀ ਇਸ ਗੋਲੀਬਾਰੀ 'ਚ ਮੌਤ ਹੋ ਗਈ ਸੀ। ਗੁਏਰੇਰੋ ਸੂਬੇ ਦੇ ਸੁਰੱਖਿਆ ਬੁਲਾਰੇ ਰੋਬਰਤੋ ਅਲਵਾਰੇਜ ਨੇ ਐੱਫ.ਪੀ.ਪੀ. ਨੂੰ ਦੱਸਿਆ ਕਿ ਮੰਗਲਵਾਰ ਨੂੰ ਇਸ ਦੱਖਣੀ ਸੂਬੇ 'ਚ ਹਥਿਆਰਬੰਦ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ, ਜਿਸ 'ਚ 14 ਆਮ ਨਾਗਰਿਕਾਂ ਤੇ ਇਕ ਫੌਜੀ ਦੀ ਮੌਤ ਹੋ ਗਈ। ਬੁਲਾਰੇ ਨੇ ਕਿਹਾ ਕਿ ਇਸ ਦੱਖਣੀ ਸੂਬੇ 'ਚ ਹਿੰਸਕ ਵਾਰਦਾਤ ਉਦੋਂ ਹੋਈ ਜਦੋਂ ਇਕ ਅਣਪਛਾਤੇ ਵਿਅਕਤੀ ਨੇ ਅਧਿਕਾਰੀਆਂ ਨੂੰ ਫੋਨ ਕਰਕੇ ਇਗੁਆਲਾ ਨਗਰਪਾਲਿਕਾ ਦੇ ਤੇਪੋਚਿਕਾ ਇਲਾਕੇ 'ਚ ਹਥਿਆਰਬੰਦ ਸਮੂਹ ਦੀ ਮੌਜੂਦਗੀ ਦੇ ਬਾਰੇ 'ਚ ਸੂਚਨਾ ਦਿੱਤੀ। ਇਸ ਸੂਬੇ 'ਚ ਨਸ਼ੀਲੇ ਪਦਾਰਥ ਦੇ ਤਸਕਰ ਗਿਰੋਹ ਅਕਸਰ ਤਸਕਰੀ ਦੇ ਰਸਤੇ ਦੀ ਰੱਖਿਆ ਲਈ ਹਿੰਸਾ ਦਾ ਸਹਾਰਾ ਲੈਂਦੇ ਹਨ। ਦੋ ਦਿਨਾਂ ਦੇ ਅੰਦਰ ਹੋਈ ਹਿੰਸਾ ਦੀਆਂ ਦੋ ਘਟਨਾਵਾਂ 'ਚ ਕਈ ਪੁਲਸ ਕਰਮਚਾਰੀਆਂ ਸਣੇ 28 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪਿਛਲੇ ਦਸੰਬਰ 'ਚ ਅਹੁਦਾ ਸੰਭਾਲਣ ਵਾਲੇ ਲੋਪੇਜ ਓਬ੍ਰਾਡੋਰ ਪ੍ਰਸ਼ਾਸਨ ਦੇ ਅਪਰਾਧ 'ਤੇ ਲਗਾਮ ਲਗਾਉਣ ਦੇ ਸਫਲ ਨਾ ਰਹਿਣ ਦੀ ਗੱਲ ਉਠਣ ਲੱਗੀ।

ਪ੍ਰਦੇਸ਼ ਪੁਲਸ ਇਕ ਵਾਰੰਟ 'ਤੇ ਅਮਲ ਕਰਾਉਣ ਅਗੁਲਿੱਲਾ ਸ਼ਹਿਰ 'ਚ ਜਾ ਰਹੇ ਸਨ ਤਦੇ ਬੰਦੂਕਧਾਰੀਆਂ ਨੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਬੋਲ ਦਿੱਤਾ। ਬੰਦੂਕਧਾਰੀਆਂ ਨੇ ਮੌਕੇ 'ਤੇ ਕਈ ਨਿਸ਼ਾਨਾਂ ਦੇ ਨਾਲ ਧਮਕੀ ਭਰਿਆ ਸੰਦੇਸ਼ ਵੀ ਛੱਡਿਆ, ਜਿਸ 'ਤੇ 'ਜਲਿਸਕੋ ਨਿਊਜ਼ ਜੈਨਰੇਸ਼ਨ ਕਾਰਟਲ' ਦੇ ਦਸਤਖਤ ਸਨ ਜੋ ਮੈਕਸੀਕੋ ਦੇ ਸਭ ਤੋਂ ਖਤਰਨਾਕ ਨਸ਼ੀਲੇ ਪਦਾਰਥ ਗਿਰੋਹ 'ਚੋਂ ਇਕ ਹੈ। ਰਾਸ਼ਟਰਪਤੀ ਨੇ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਪਰ ਨਸ਼ੀਲੇ ਪਦਾਰਥ ਨਾਲ ਜੁੜੀ ਹਿੰਸਾ ਨਾਲ ਨਿਪਟਣ ਦੀ ਆਪਣੀ ਰਣਨੀਤੀ ਦਾ ਬਚਾਅ ਕੀਤਾ। ਲੋਪੇਜ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਆਪਣੀ ਰਣਨੀਤੀ ਜਾਰੀ ਰੱਖਾਂਗੇ। ਮੈਂ ਆਸ਼ਾਵਾਦੀ ਹਾਂ, ਮੇਰਾ ਮੰਨਣਾ ਹੈ ਕਿ ਅਸੀਂ ਇਸ ਦੇਸ਼ 'ਚ ਸ਼ਾਂਤੀ ਹਾਸਲ ਕਰਨ ਜਾ ਰਹੇ ਹਾਂ। ਇਹ ਇਕ ਪ੍ਰਕਿਰਿਆ ਹੈ, ਅਸੀਂ ਅੱਗੇ ਵਧ ਰਹੇ ਹਾਂ।

Baljit Singh

This news is Content Editor Baljit Singh