ਮੈਕਸੀਕੋ ''ਚ ਕੋਵਿਡ-19 ਦਾ ਕਹਿਰ ਜਾਰੀ, ਹੁਣ ਤੱਕ 3,21,000 ਲੋਕਾਂ ਦੀ ਮੌਤ

03/28/2021 5:23:29 PM

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਸਰਕਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਮਹਾਮਾਰੀ ਨਾਲ  ਹੁਣ ਤੱਕ 3,21,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੈਕਸੀਕੇ ਵਿਚ ਕੋਵਿਡ-19 ਜਾਂਚ ਦੀ ਗਿਣਤੀ ਘੱਟ ਰਹੀ ਹੈ ਅਤੇ ਹਸਪਤਾਲਾਂ ਵਿਚ ਸਮਰੱਥਾਂ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਕਾਰਨ ਕਈ ਲੋਕਾਂ ਦੀ ਮੌਤ ਬਿਨਾਂ ਜਾਂਚ ਦੇ  ਘਰ ਵਿਚ ਹੀ ਹੋ ਗਈ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਬੱਸ-ਟ੍ਰੇਲਰ ਦੀ ਟੱਕਰ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
 

ਸ਼ਨੀਵਾਰ ਨੂੰ ਸਰਕਾਰ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਵਿਚ ਕਿਹਾ ਗਿਆ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ 14 ਫਰਵਰੀ ਤੱਕ 2,94,287 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਤੋਂ ਹੋਈ ਜਦਕਿ 15 ਫਰਵਰੀ ਤੋਂ 26,772 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮੈਕਸੀਕੋ ਵਿਚ ਮ੍ਰਿਤਕਾਂ ਦੀ ਇਹ ਗਿਣਤੀ ਬ੍ਰਾਜ਼ੀਲ ਨੂੰ ਟੱਕਰ ਦੇਵੇਗੀ। ਜ਼ਿਕਰਯੋਗ ਹੈ ਕਿ ਵਾਇਰਸ ਨਾਲ ਮੌਤਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਹਾਲੇ ਪਹਿਲੇ ਅਤੇ ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ।ਵਿਸ਼ਵ ਭਰ ਵਿਚ ਸ਼ਨੀਵਾਰ ਨੂੰ ਪੀੜਤਾਂ ਦਾ ਅੰਕੜਾ 12.68ਕਰੋੜ ਪਾਰ ਹੋ ਗਿਆ ਜਦਕਿ ਮ੍ਰਿਤਕਾਂ ਦੀ ਗਿਣਤੀ 27.82 ਲੱਖ ਤੋਂ ਵਧੇਰੇ ਹੋ ਗਈ।

ਨੋਟ- ਮੈਕਸੀਕੋ ਵਿਚ ਕੋਰੋਨਾ ਨਾਲ 3,21,000 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana