ਮੈਕਸੀਕੋ ''ਚ ਪ੍ਰਦੂਸ਼ਣ ਘਟਾਉਣ ਲਈ ''ਹਾਈਬ੍ਰਿਡ ਟੈਕਸੀ'' ਸੇਵਾ ਸ਼ੁਰੂ

03/30/2018 10:54:31 PM

ਮੈਕਸੀਕੋ ਸਿਟੀ— ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚੋਂ ਇਕ ਮੈਕਸੀਕੋ ਸਿਟੀ ਨੇ 'ਹਾਈਬ੍ਰਿਡ ਟੈਕਸੀ' ਦੇ ਇਕ ਪ੍ਰੋਟੋਟਾਈਪ ਦੀ ਸ਼ੁਰੂਆਤ ਕੀਤੀ ਹੈ। ਇਹ ਜਲਦ ਹੀ ਸੜਕਾਂ 'ਤੇ ਨਜ਼ਰ ਆਵੇਗੀ ਤੇ ਰੁਜ਼ਾਨਾ ਦੀ ਕੈਬ ਦੀ ਤੁਲਨਾ 'ਚ 50 ਫੀਸਦੀ ਘੱਟ ਪ੍ਰਦੂਸ਼ਣ ਕਰੇਗੀ। ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਮੇਅਰ ਮਿਗੁਲ ਨੇ ਵੀਰਵਾਰ ਨੂੰ ਪ੍ਰਸਤੁਤੀ ਦੌਰਾਨ ਕਿਹਾ ਕਿ ਪਹਿਲੇ ਪੜਾਅ 'ਚ ਇਨ੍ਹਾਂ ਨਵੇਂ ਮਾਡਲਾਂ 'ਚੋਂ 50 ਫੀਸਦੀ ਨੂੰ ਅਪ੍ਰੈਲ 'ਚ ਸ਼ੁਰੂ ਕੀਤਾ ਜਾਵੇਗਾ।
ਸਰਕਾਰ ਵਾਤਾਵਰਣ ਅਨੁਕੂਲ ਵਿਕਲਪ ਦੇ ਨਾਲ ਸਾਰੀਆਂ ਰਸਮੀ ਟੈਕਸੀਆਂ ਦੀ ਥਾਂ 'ਤੇ ਇਸ ਨੂੰ ਲਿਆਉਣ ਦੀ ਸੋਚ ਰਹੀ ਹੈ, ਜਿਸ ਨਾਲ 60 ਫੀਸਦੀ ਇੰਧਣ ਵੀ ਬਚੇਗਾ। ਸਰਕਾਰ ਨੇੜੇ ਦੇ ਵੱਖ-ਵੱਖ ਇਲਾਕਿਆਂ 'ਚ ਇਲੈਕਟ੍ਰਿਕ ਰੀਚਾਰਜ ਸਟੇਸ਼ਨਾਂ ਦੀ ਵੀ ਸਥਾਪਨਾ ਕਰੇਗੀ। ਇਹ ਪ੍ਰੋਗਰਾਮ ਹੌਲੀ-ਹੌਲੀ ਪੂਰੀ ਰਾਜਧਾਨੀ 'ਚ ਸ਼ੁਰੂ ਹੋ ਗਿਆ ਹੈ। ਮੈਕਸੀਕੋ ਸਿਟੀ 'ਚ ਕਰੀਬ 2.2 ਕਰੋੜ ਨਿਵਾਸੀ ਹਨ, ਜਿਨ੍ਹਾਂ ਨੇ ਬੀਤੇ ਦੋ ਸਾਲਾਂ 'ਚ ਉੱਚ ਓਜ਼ੋਨ ਪੱਧਰ ਦੇ ਕਾਰਨ ਕਰੀਬ 100 ਤੋਂ ਜ਼ਿਆਦਾ ਵਾਤਾਵਰਣੀ ਅਲਰਟਾਂ ਦਾ ਸਾਹਮਣਾ ਕੀਤਾ ਹੈ।
ਮੈਕਸੀਕੋ ਸਿਟੀ ਤੇ ਨੇੜੇ ਦੇ 18 ਸ਼ਹਿਰਾਂ 'ਚ ਸਾਲ 2016 ਤੋਂ ਵਾਹਨਾਂ ਦੇ ਗੈਸ ਐਮੀਸ਼ਨ ਨੂੰ ਲੈ ਕੇ ਸੰਘੀ ਨਿਯਮਾਂ ਨੂੰ ਸਖਤ ਕੀਤਾ ਗਿਆ ਹੈ।