ਕਮਾਈ ਕਰਨ ਗਏ ਪ੍ਰਦੇਸੀ ਧੀਆਂ-ਪੁੱਤ ਕੈਨੇਡਾ ਤੋਂ ਭੇਜਣਗੇ ਆਪਣੇ ਭਾਈਚਾਰੇ ਲਈ ਮਦਦ

09/24/2017 1:55:44 PM

ਸਰੀ— ਕੈਨੇਡਾ 'ਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ। ਜਦ ਵੀ ਉਨ੍ਹਾਂ ਦੇ ਆਪਣੇ ਦੇਸ਼ਾਂ 'ਤੇ ਕੋਈ ਸੰਕਟ ਆਉਂਦਾ ਹੈ ਤਾਂ ਉਹ ਮਦਦ ਲਈ ਇਕ-ਜੁੱਟ ਹੋ ਜਾਂਦੇ ਹਨ। ਮੈਟਰੋ ਵੈਨਕੁਵਰ 'ਚ ਮੈਕਸੀਕੋ ਭਾਈਚਾਰੇ ਨੇ ਇਕੱਠੇ ਹੋ ਕੇ ਲੋਕਾਂ ਤੋਂ ਦਾਨ ਰਾਸ਼ੀ ਇਕੱਠੀ ਕਰਨੀ ਸ਼ੁਰੂ ਕੀਤੀ। ਸ਼ਨੀਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਇਨ੍ਹਾਂ ਮੈਕਸੀਕੋ ਮੂਲ ਦੇ ਲੋਕਾਂ ਨੇ ਕੈਫੇ 'ਚ ਦਾਨ ਰਾਸ਼ੀ ਇਕੱਠੀ ਕਰਨ ਦਾ ਪ੍ਰਬੰਧ ਕੀਤਾ। ਇੱਥੋਂ ਪੈਸੇ ਇਕੱਠੇ ਕਰਕੇ ਉਹ ਮੈਕਸੀਕੋ ਦੇ 3 ਸ਼ਹਿਰਾਂ 'ਚ ਭੇਜ ਰਹੇ ਹਨ ਤਾਂ ਕਿ ਭੂਚਾਲ ਪੀੜਤਾਂ ਨੂੰ ਮਦਦ ਦਿੱਤੀ ਜਾ ਸਕੇ। 


'ਵਿਕਟੋਰੀਆ ਮੈਕਸੀਕੋ ਬੇਕਰੀ' ਦੇ ਮਾਲਕ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਮੋਰੇਲਸ ਦਾ ਰਹਿਣ ਵਾਲਾ ਹੈ ਤੇ ਆਪਣੇ ਭੈਣ-ਭਰਾਵਾਂ ਨੂੰ ਦੁੱਖ 'ਚ ਦੇਖ ਕੇ ਇੱਥੇ ਰਹਿਣ ਵਾਲੇ ਕਈ ਮੈਕਸੀਕਨ ਲੋਕਾਂ ਦੇ ਦਿਲ ਵਲੂੰਧਰ ਗਏ ਹਨ। ਭੂਚਾਲ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹਨ। ਇੱਥੇ ਕੰਮ ਕਰ ਰਹੀ ਇਕ ਔਰਤ ਨੇ ਦੱਸਿਆ ਕਿ ਭੂਚਾਲ ਕਾਰਨ ਉਸ ਦੀ ਭੈਣ ਦਾ ਘਰ ਟੁੱਟ ਗਿਆ ਤੇ ਬਹੁਤ ਸਾਰੇ ਲੋਕ ਸੜਕਾਂ 'ਤੇ ਆ ਗਏ।

ਇਸ ਲਈ ਉਹ ਪੈਸੇ ਇਕੱਠੇ ਕਰ ਕੇ ਮੈਕਸੀਕੋ ਭੇਜ ਰਹੇ ਹਨ ਤਾਂ ਕਿ ਉਹ ਉਨ੍ਹਾਂ ਪੀੜਤਾਂ ਦੀ ਮਦਦ ਕਰਕੇ ਪੁੰਨ ਖੱਟ ਸਕਣ।