ਕੈਨੇਡਾ ਦੀ ਕੋਲਡ ਡਰਿੰਕ ''ਤੇ ਲਿਖਿਆ ਗਿਆ ਪੰਜਾਬੀ ''ਚ ਸੰਦੇਸ਼

06/28/2017 9:58:16 AM

ਟੋਰਾਂਟੋ— ਕੈਨੇਡਾ 'ਚ ਬਹੁਤ ਸਾਰੇ ਭਾਰਤੀ ਜਾ ਕੇ ਵਸੇ ਹੋਏ ਹਨ। ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਉਨ੍ਹਾਂ ਨੇ ਚੰਗਾ ਨਾਮ ਵੀ ਕਮਾਇਆ ਹੈ। ਕੈਨੇਡਾ 'ਚ ਰਹਿ ਰਹੇ ਪੰਜਾਬੀ ਵੀ ਚੰਗਾ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਚੜ੍ਹਾਈ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਮਿਸੀਗਾਸਾ 'ਚ ਤਿਆਰ ਹੋਣ ਵਾਲੀ ਕੋਲਡ ਡਰਿੰਕ 'ਕੈਨੇਡਾ ਡਰਾਈ' ਨੇ ਇੱਥੇ ਰਹਿ ਰਹੇ ਲੋਕਾਂ ਨੂੰ ਤੋਹਫੇ ਦੇ ਤੌਰ 'ਤੇ ਵੱਖ-ਵੱਖ ਭਾਸ਼ਾਵਾਂ 'ਚ ਲਿਖੇ ਕੋਲਡ ਡਰਿੰਕ ਵੇਚੇ ਹਨ। ਇਸ 'ਤੇ ਕਈ ਭਾਸ਼ਾਵਾਂ 'ਚ ਸੈਲੀਬਰੇਸ਼ਨ ਮਨਾਉਣ ਬਾਰੇ ਹੀ ਲਿਖਿਆ ਹੈ। ਪੰਜਾਬੀਆਂ ਲਈ ਇਹ ਗੱਲ ਖਾਸ ਹੈ ਕਿ ਇਸ 'ਤੇ ਪੰਜਾਬੀ 'ਚ ਜਸ਼ਨ ਮਨਾਓ ਲਿਖਿਆ ਗਿਆ ਹੈ। ਹਾਲਾਂਕਿ ਕੁੱਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖਾਸ ਤੇ ਵਧੀਆ ਨਹੀਂ ਲੱਗਾ ਪਰ ਬਹੁਤ ਸਾਰੇ ਪੰਜਾਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਨੇ ਆਪਣਾਪਨ ਮਹਿਸੂਸ ਕਰਵਾਇਆ ਹੈ।