ਮਾਨਸਿਕ ਸਿਹਤ ਦੀ ਸਮੱਸਿਆ ਨਾਲ ਘਿਰੀਆਂ ਰਹਿੰਦੀਆਂ ਨੇ ਤਿੰਨ ’ਚੋਂ ਦੋ ਮਾਵਾਂ: ਸੋਧ

02/26/2020 1:16:05 PM

ਟੋਰਾਂਟੋ— ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਤਿੰਨ ’ਚੋਂ ਦੋ ਮਾਵਾਂ ਨੂੰ ਇਕ ਮਾਨਸਿਕ ਸਿਹਤ ਸਮੱਸਿਆ ਜ਼ਰੂਰ ਰਹਿੰਦੀ ਹੈ। ਐਡੋਲੇਸਾਂਟ ਹੈਲਥ ਨਾਮਕ ਜਨਰਲ ’ਚ ਪ੍ਰਕਾਸ਼ਿਤ ਅਧਿਐਨ ’ਚ ਪਾਇਆ ਗਿਆ ਹੈ ਕਿ ਹੋਰਾਂ ਦੇ ਮੁਕਾਬਲੇ ਜਲਦੀ ਮਾਂ ਬਣਨ ਵਾਲੀਆਂ ਔਰਤਾਂ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਸਭ ਤੋਂ ਵਧੇਰੇ ਝੱਲਦੀਆਂ ਹਨ। ਲਗਭਗ 40 ਫੀਸਦੀ ਮਾਵਾਂ ਨੂੰ ਡਿਪ੍ਰੈਸ਼ਨ  ਅਤੇ ਹਾਈਪਰਐਕਟੀਵਿਟੀ ਵਰਗੀਆਂ ਮਾਨਸਿਕ ਪ੍ਰੇਸ਼ਾਨੀਆਂ ਜ਼ਰੂਰ ਹੁੰਦੀਆਂ ਹਨ ਪਰ ਇਸ ਦਾ ਇਲਾਜ ਵੀ ਸੰਭਵ ਹੈ।

ਸੋਧਕਾਰਾਂ ਨੇ ਕਿਹਾ ਕਿ ਇਹ ਪ੍ਰੇਸ਼ਾਨੀ 21 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੇ ਮੁਕਾਬਲੇ ਘੱਟ ਉਮਰ ਵਾਲੀਆਂ ਔਰਤਾਂ ਨੂੰ ਚਾਰ ਗੁਣਾ ਜ਼ਿਆਦਾ ਹੁੰਦੀ ਹੈ। ਕੈਨੇਡਾ ਦੀ ਐੱਮ. ਸੀ. ਮਾਸਟਰ ਯੂਨੀਵਰਸਿਟੀ ਦੇ ਸੋਧਕਾਰ ਰੇਆਨ ਵਾਨ ਲਿਸ਼ਆਊਟ ਨੇ ਕਿਹਾ,‘‘ਅਸÄ ਸਮਝਦੇ ਹਾਂ ਕਿ ਮਾਵਾਂ ਸਿਰਫ ਡਿਲਵਰੀ ਦੇ ਬਾਅਦ ਪ੍ਰੇਸ਼ਾਨੀ ਵਾਲੀਆਂ ਸਮੱਸਿਆਵਾਂ ਨਾਲ ਜੂਝਦੀਆਂ ਹਨ ਪਰ ਅਸਲ ’ਚ ਅਜਿਹਾ ਨਹÄ ਹੁੰਦਾ। ਇਸ ਅਧਿਐਨ ਦੇ ਨਤੀਜਿਆਂ ਦੀ ਵਰਤੋਂ ਵਧੀਆ ਸਕ੍ਰੀਨਿੰਗ ਪ੍ਰਕਿਰਿਆ ਵਿਕਸਿਤ ਕਰਨ ਦੇ ਨਾਲ-ਨਾਲ ਮਾਨਸਿਕ ਸਿਹਤ ਸਮੱਸਿਆਵਾਂ ਦੇ ਸਮੇਂ ’ਤੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ।’’ 
ਸੋਧਕਾਰਾਂ ਨੇ ਕਿਹਾ ਕਿ ਇਸ ਅਧਿਐਨ ਲਈ 2014 ਦੀ ‘ਓਂਟਾਰੀਓ ਚਾਈਲਡ ਸਿਹਤ ਸਟੱਡੀ’ ਦੀ ਵਰਤੋਂ ਕੀਤੀ ਗਈ। ਅਧਿਐਨ ’ਚ ਕਿਹਾ ਗਿਆ ਕਿ ਜਲਦੀ ਮਾਵਾਂ ਬਣਨ ਵਾਲੀਆਂ ਔਰਤਾਂ ’ਚ ਮਾਨਸਿਕ ਸਿਹਤ ਸਬੰਧੀ ਪ੍ਰੇਸ਼ਾਨੀ ਦੇਖੀ ਗਈ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਉਨ੍ਹਾਂ ਦੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕਈ ਵਾਰ ਇਹ ਸਮੱਸਿਆਵਾਂ ਇੰਨੀਆਂ ਗੰਭੀਰ ਹੋ ਜਾਂਦੀਆਂ ਹਨ ਕਿ ਬੱਚਿਆਂ ਨੂੰ ਸਾਰੀ ਉਮਰ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ।