ਯੂਕੇ ਦੇ ਹਾਊਸ ਆਫ ਲਾਰਡ 'ਚ ਭੁਪਿੰਦਰ ਸੰਧੂ ਵਲੋਂ ਮੈਂਟਲ ਹੈਲਥ ਅਵੇਰਨੈਸ ਪ੍ਰੋਗਰਾਮ ਆਯੋਜਿਤ

05/26/2022 1:34:56 PM

ਲੰਡਨ (ਸੰਜੀਵ ਭਨੋਟ): ਲੰਡਨ ਵੈਸਟ ਮਿਨੀਸਟਰ ਹਾਊਸ ਆਫ ਲਾਰਡ ਵਿੱਚ ਮੈਂਟਲ ਹੈਲਥ ਅਵੇਰਨੈਸ ਲੈਕਚਰ ਮਾਇੰਡਫੁੱਲ ਕੋਚ ਸ. ਭੁਪਿੰਦਰ ਸਿੰਘ ਸੰਧੂ ਵਲੋਂ ਆਰਗਨਾਈਜ਼ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਹਿੰਦੂਜਾ ਗਰੁੱਪ ਦੇ ਚੇਅਰਮੈਨ ਜੀ ਪੀ ਹਿੰਦੂਜਾ ਵਲੋਂ ਕੀਤੀ ਗਈ। ਗੈਸਟ ਆਫ ਆਨਰ ਭਾਰਤੀ ਹਾਈ ਕਮਿਸ਼ਨਰ ਮੈਡਮ ਗਾਇਤਰੀ ਕੁਮਾਰ ਤੇ ਰਿਟਾਇਰਡ ਮੈਂਬਰ ਪਾਰਲੀਮੈਂਟ ਮਿਸਟਰ ਮੈਟ ਹੈਨਕੌਕ ਨੇ ਕੀਤੀ। ਲਾਰਡ ਰਾਮੀ ਰੇਂਜਰ ਵਲੋਂ ਚੇਅਰ ਕੀਤਾ ਗਿਆ।ਦੇਸ਼ ਦੇ ਉੱਘੇ ਕਾਰੋਵਾਰੀ ਤੇ ਪਤਵੰਤੇ ਸੱਜਣ ਵੀ ਹਾਜ਼ਿਰ ਹੋਏ।ਹਰ ਆਏ ਹੋਏ ਮਹਿਮਾਨਾਂ ਨੇ ਮੈਂਟਲ ਹੈਲਥ ਤੇ ਮਾਇੰਡ ਫੁਲਨੈਸ ਵਰੇ ਆਪਣੇ ਆਪਣੇ ਤਜ਼ੁਰਬੇ ਤੇ ਵਿਚਾਰ ਪੇਸ਼ ਕੀਤੇ।

ਸੱਭ ਤੋਂ ਪਹਿਲਾਂ ਲਾਰਡ ਰਾਮੀ ਨੇ ਕਿਹਾ ਕਿ ਸਾਨੂੰ ਆਪਣੇ ਸ਼ਰੀਰ ਵਾਂਗ ਆਪਣੇ ਦਿਮਾਗ ਦੀ ਵੀ ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਯੋਗਾ ਤੇ ਮੇਡਿਟੇਸ਼ਨ ਨੂੰ ਆਪਣੇ ਨਿੱਤ ਦੇ ਨੇਮ ਬਣਾਉਣੇ ਚਾਹੀਦੇ ਹਨ। ਫਿਰ ਸਫਲ ਕਾਰੋਬਾਰੀ ਜੀ ਪੀ ਹਿੰਦੂਜਾ ਨੇ ਆਪਣੇ ਵਿਚਾਰ ਰੱਖੇ ਕਿ ਉਹਨਾਂ ਦੇ ਪਿਤਾ ਜੀ ਨੇ ਸਮਝਾਇਆ ਸੀ ਕਿ ਪੈਸੇ ਦਾ ਅਮੀਰ ਹੋਣਾ ਅਮੀਰ ਨਹੀਂ ਹੁੰਦਾ ਸਗੋਂ ਜਿਸਦੇ ਕੋਲ ਉਸਦੇ ਯਾਰ ਦੋਸਤ ਤੇ ਰਿਸ਼ਤੇਦਾਰਾਂ ਦੀ ਸੱਚੀ ਕਮਾਈ ਹੈ ਉਹ ਹੀ ਅਸਲੀ ਅਮੀਰ ਹੁੰਦਾ ਹੈ। ਆਪਣੇ ਕਰੀਬੀਆਂ ਨੂੰ ਸਾਂਭ ਕੇ ਰੱਖੋ, ਉਹਨਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰੋ ਤਾਂ ਕਿ ਤੁਹਾਡੇ ਲਾਗੇ ਸਟ੍ਰੈੱਸ ਨਾ ਆਵੇ। 

ਫਿਰ ਭਾਰਤੀ ਹਾਈ ਕਮਿਸ਼ਨਰ ਮੈਡਮ ਗਾਇਤਰੀ ਕੁਮਾਰ ਜੀ ਨੇ ਆਪਣੇ ਅਨੁਭਵ ਸਾਂਝੇ ਕੀਤੇ। ਉਹਨਾਂ ਦੱਸਿਆ ਜਦੋਂ ਉਹਨਾਂ ਨੇ ਇਹ ਅਹੁਦਾ ਸੰਭਾਲਿਆ ਤਾਂ ਕੋਵਿਡ ਪੂਰੇ ਜ਼ੋਰਾਂ 'ਤੇ ਸੀ ਅਤੇ ਸਾਰੇ ਦੂਤਘਰ ਸਟਾਫ 'ਤੇ ਬਹੁਤ ਦਬਾਅ ਸੀ। ਸਾਨੂੰ ਵੀ ਮੈਂਟਲ ਹੈਲਥ ਨਾਲ ਜੂਝਣਾ ਪਿਆ। ਮੈਡੀਟੇਸ਼ਨ ਤੇ ਯੋਗਾ ਨਾਲ ਅਸੀਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ ਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਤੇ ਆਪਣੇ ਸਟਾਫ ਲਈ ਭੁਪਿੰਦਰ ਸੰਧੂ ਹੁਣਾਂ ਦੀਆਂ ਸੇਵਾਵਾਂ ਲੈਣਗੇ। ਬ੍ਰਿਟੇਨ ਦੇ ਹੈਲਥ ਮਨਿਸਟਰ ਤੇ ਕੈਬਿਨੇਟ ਮੰਤਰੀ ਰਹਿ ਚੁੱਕੇ ਮਿਸਟਰ ਮੈਟ ਹੈਨਕੌਕ ਨੇ ਵੀ ਮੈਂਟਲ ਹੈਲਥ ਨੂੰ ਇਕ ਗੰਭੀਰ ਮੁੱਦਾ ਦੱਸਿਆ ਕਿ ਅਸੀਂ ਆਪਣੀ ਸਿਹਤ ਠੀਕ ਰੱਖਣ ਲਈ ਕਸਰਤ ਕਰਦੇ ਹਾਂ, ਦੌੜ ਲਾਉਂਦੇ ਹਾਂ ਤੇ ਜਿਮ ਜਾਣੇ ਹਾਂ ਪਰ ਆਪਣੇ ਦਿਮਾਗ ਲਈ ਅਸੀਂ ਖ਼ਾਸ ਧਿਆਨ ਨਹੀਂ ਦਿੰਦੇ। ਕੋਵਿਡ ਤੋਂ ਬਾਅਦ ਦਿਮਾਗੀ ਬਿਮਾਰੀ ਬਹੁਤ ਵਧੀ ਹੈ। ਡਿਪਰੈਸ਼ਨ ਨੇ ਆਪਣੇ ਪੂਰੇ ਪੈਰ ਪਸਾਰੇ ਹਨ, ਸਾਰੇ ਵਰਗ ਦੇ ਲੋਕ ਇਸ ਤੋਂ ਪ੍ਰਭਾਵਿਤ ਹਨ।

ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਸੈਕਸ ਅਪਰਾਧ ਲਈ 12 ਸਾਲ ਦੀ ਸਜ਼ਾ

ਫਿਰ ਮਾਇੰਡ ਫੁੱਲਨੈਸ ਕੋਚ ਭੁਪਿੰਦਰ ਸੰਧੂ ਨੇ ਦੁਨੀਆ ਭਰ ਦੇ ਅੰਕੜਿਆਂ ਦੇ ਮੈਂਟਲ ਇੱਲਨੈਸ ਦੇ ਨਾਲ ਲੜ ਰਹੇ ਲੋਕਾਂ ਵਾਰੇ ਜਾਣਕਾਰੀ ਦਿੱਤੀ। ਆਪਣੇ ਦਿਮਾਗ ਨੂੰ ਕਿਵੇਂ ਕਾਬੂ ਰੱਖਣਾ ਹੈ ਨੂੰ ਪ੍ਰੈਕਟਿਕਲ ਰੂਪ ਵਿੱਚ ਪੇਸ਼ ਕੀਤਾ। ਭੁਪਿੰਦਰ ਸੰਧੂ ਨੇ ਕਿਹਾ ਕਿ ਚੰਗਾ ਜੀਵਨ ਅਸੀਂ ਤਾਂ ਹੀ ਸੰਭਵ ਹੈ ਜੇਕਰ ਸਾਡੇ ਅੰਦਰ ਕੋਈ ਸਟ੍ਰੈੱਸ ਨਹੀਂ ਹੈ ਤੇ ਸਟ੍ਰੈੱਸ ਨੂੰ ਦੂਰ ਕਰਨ ਲਈ ਉਹਨਾਂ ਨੇ ਲੰਬੇ ਸਾਹ ਲੈਣ ਦੇ ਗੁਰ ਦੱਸੇ।ਆਏ ਹੋਏ ਮਹਿਮਾਨਾਂ ਨੇ ਵੀ ਇਸ ਈਵੈਂਟ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣ ਦੀ ਆਸ ਕੀਤੀ। ਭੁਪਿੰਦਰ ਸੰਧੂ ਹੁਣਾਂ ਦੀ ਪਤਨੀ ਮੈਡਮ ਚੰਦਨ ਦੀਪ ਕੌਰ ਹੁਣਾਂ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਸ਼ਿਵਾਨੀ ਜੀ ਨੇ ਕੀਤਾ।

Vandana

This news is Content Editor Vandana