ਐਲਕ ਗਰੋਵ ਸਿਟੀ ਵਿਖੇ ''ਮੈਮੋਰੀਅਲ ਡੇਅ'' ਮੌਕੇ ਕੱਢੀ ਗਈ ਪਰੇਡ

05/30/2019 10:53:58 AM

ਸੈਕਰਾਮੈਂਟੋ, (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੀ ਫੌਜ ਵਿਚ ਸੇਵਾ ਕਰਦਿਆਂ ਆਪਣੀਆਂ ਜਾਨਾਂ ਗੁਆ ਚੁੱਕੇ ਫੌਜੀਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਦੇਸ਼ ਭਰ ਵਿਚ ਉਨ੍ਹਾਂ ਨੂੰ ਮਈ ਦੇ ਆਖਰੀ ਸੋਮਵਾਰ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਬਹੁਤ ਸਾਰੇ ਸਮਾਗਮਾਂ ਦਾ ਆਯੋਜਨ ਵੀ ਹੁੰਦਾ ਹੈ। ਇਸੇ ਲੜੀ ਤਹਿਤ ਕੈਲੀਫੋਰਨੀਆ ਸੂਬੇ ਦੇ ਐਲਕ ਗਰੋਵ ਸਿਟੀ ਵਿਖੇ ਵੀ ਇਕ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਫੌਜੀ ਪਰਿਵਾਰਾਂ ਨੇ ਅਤੇ ਸੇਵਾ ਨਿਭਾਅ ਚੁੱਕੇ ਫੌਜੀਆਂ ਨੇ ਸ਼ਿਰਕਤ ਕੀਤੀ ਅਤੇ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।

ਇਸ ਮੈਮੋਰੀਅਲ ਡੇਅ ਪਰੇਡ 'ਚ ਵਿਸ਼ੇਸ਼ ਤੌਰ 'ਤੇ ਮੇਅਰ ਸਟੀਵ ਲੀ, ਸ਼ਹਿਰ ਦੇ ਸਮੁੱਚੇ ਕੌਂਸਲ ਮੈਂਬਰ ਅਤੇ ਹੋਰ ਆਗੂਆਂ ਤੋਂ ਇਲਾਵਾ ਸੈਕਟਰੀ ਆਫ ਸਟੇਟ, ਕੈਲੀਫੋਰਨੀਆ ਦੇ ਲੈਂਗੂਏਜ਼ ਅਸੈਸੀਬਿਲਟੀ ਬੋਰਡ ਦੇ ਐਡਵਾਇਜ਼ਰ ਗੁਰਜਤਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹੋਏ।