ਮੈਲਬੋਰਨ ''ਚ 2 ਬੱਚੇ ਹੋਏ ਲਾਪਤਾ

12/30/2017 5:24:58 PM

ਮੈਲਬੋਰਨ(ਬਿਊਰੋ)— ਵਿਦੇਸ਼ਾਂ ਵਿਚ ਕਈ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜੋ ਇਕ ਪਰਿਵਾਰ ਲਈ ਬਹੁਤ ਦੀ ਦੁੱਖ ਦਾ ਪਲ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਆਸਟਰੇਲੀਆ ਦੇ ਮੈਲਬੋਰਨ ਵਿਚ ਦੇਖਣ ਨੂੰ ਮਿਲਿਆ। ਜਿੱਥੇ ਇਕ ਨਹੀਂ ਸਗੋਂ 2 ਬੱਚੇ ਲਾਪਤਾ ਹੋ ਗਏ ਹਨ। ਉਹ ਵੀ ਦੋਵੇਂ ਭੈਣ ਭਰਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਨੂੰ 2 ਦਿਨ ਪਹਿਲਾਂ ਭਾਵ 28 ਦਸੰਬਰ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਇਨ੍ਹਾਂ ਵਿਚੋਂ ਇਕ ਬੱਚੇ ਦਾ ਨਾਂ ਹੈ ਕੇਅਲੀ ਗਾਡਸਨ, ਜਿਸ ਦੀ ਉਮਰ 2 ਸਾਲ ਹੈ ਅਤੇ ਭੈਣ ਦਾ ਨਾਂ ਕ੍ਰਿਸਟਲ ਹੈ ਜਿਸ ਦੀ ਉਮਰ 1 ਸਾਲ ਹੈ। ਪੁਲਸ ਇਨ੍ਹਾਂ ਬੱਚਿਆਂ ਦੀ ਭਾਲ ਵਿਚ ਜੁਟੀ ਹੋਈ ਹੈ ਅਤੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ 'ਤੇ ਦੱਸਣ ਨੂੰ ਕਿਹਾ ਹੈ।