ਫਿਨਲੈਂਡ ਦੇ ਦੌਰੇ 'ਤੇ ਗਈ ਮੇਲਾਨੀਆ ਟਰੰਪ ਦਾ ਦਿਸਿਆ ਵੱਖਰਾ ਅੰਦਾਜ਼

07/16/2018 6:45:41 PM

ਹੇਲਸਿੰਕੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਇਨ੍ਹੀਂ ਦਿਨੀਂ ਫਿਨਲੈਂਡ ਦੇ ਦੌਰ 'ਤੇ ਹਨ। ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਹੋਵੇਗੀ। ਦੋਹਾਂ ਨੇਤਾਵਾਂ ਦੀ ਮੁਲਾਕਾਤ ਨੂੰ ਲੈ ਕੇ ਮੀਡੀਆ ਦੀ ਤਿੱਖੀ ਨਜ਼ਰ ਹੈ। ਟਰੰਪ ਅਤੇ ਮੇਲਾਨੀਆ ਕੱਲ ਭਾਵ ਐਤਵਾਰ ਨੂੰ ਫਿਨਲੈਂਡ ਪੁੱਜੇ। ਫਿਨਲੈਂਡ ਵਿਚ ਹੇਲਸਿੰਕੀ ਹਵਾਈ ਅੱਡੇ 'ਤੇ ਜਿਵੇਂ ਹੀ ਮੇਲਾਨੀਆ ਅਤੇ ਟਰੰਪ ਜਹਾਜ਼ 'ਚੋਂ ਬਾਹਰ ਆਏ ਤਾਂ ਮੇਲਾਨੀਆ ਕੁਝ ਵੱਖਰੀ ਨਜ਼ਰ ਆਈ। ਇਸ ਦੌਰਾਨ ਜਿਸ ਚੀਜ਼ 'ਤੇ ਨਜ਼ਰ ਪਈ, ਉਹ ਸੀ ਮੇਲਾਨੀਆ ਦੇ ਬੂਟ। 

ਹਮੇਸ਼ਾ ਹਾਈ ਹੀਲਜ਼ ਨੂੰ ਤਵੱਜੋ ਦੇਣ ਵਾਲੀ ਮੇਲਾਨੀਆ ਟਰੰਪ ਫਲੈਟ ਬੂਟ ਪਹਿਨੇ ਹੋਏ ਨਜ਼ਰ ਆਈ। ਇਹ ਗੱਲ ਸਾਰਿਆਂ ਲਈ ਹੈਰਾਨ ਕਰ ਦੇਣ ਵਾਲੀ ਸੀ। ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਪਤੀ ਡੋਨਾਲਡ ਟਰੰਪ ਨਾਲ ਜਿੰਨੇ ਵੀ ਯੂਰਪੀਅਨ ਦੌਰਿਆਂ 'ਤੇ ਗਈ ਹੈ, ਉਹ ਹਾਈ ਹੀਲਜ਼ ਹੀ ਪਹਿਨ ਕੇ ਗਈ ਹੈ ਪਰ ਅਜਿਹਾ ਪਹਿਲੀ ਵਾਰ ਹੈ ਕਿ ਮੇਲਾਨੀਆ ਨੇ ਫਲੈਟ ਬੂਟ ਪਹਿਨੇ।

ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਟਰੰਪ ਵਿਚਾਲੇ ਅੱਜ ਸਿਖਰ ਵਾਰਤਾ ਹੋਵੇਗੀ। ਇਸ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਹੇਲਸਿੰਕੀ 'ਚ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ। ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨੀਨੀਸਤੋ ਅਤੇ ਉਨ੍ਹਾਂ ਦੀ ਪਤਨੀ ਨੇ ਟਰੰਪ ਅਤੇ ਮੇਲਾਨੀਆ ਦਾ ਨਿੱਘਾ ਸਵਾਗਤ ਕੀਤਾ।