ਚੀਨ ਨੇ ਕੀਤੀ ਭਾਰਤ-ਪਾਕਿ ਸਬੰਧ ਬਹਿਤਰ ਬਣਾਉਣ ਲਈ ਵਿਚੋਲਗੀ ਦੀ ਪੇਸ਼ਕਸ਼

07/13/2017 3:43:16 AM

ਬੀਜ਼ਿੰਗ — ਪਾਕਿਸਤਾਨ ਵਿਵਾਦ ਨੂੰ ਖੇਤਰ 'ਚ ਸ਼ਾਂਤੀ ਅਤੇ ਸਥਰਿਤਾ ਲਈ ਨੁਕਸਾਨਦੇਹ ਦੱਸਦੇ ਹੋਏ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਬਹਿਤਰ ਬਣਾਉਣ 'ਚ ਰਚਨਾਤਮਕ ਭੂਮਿਕਾ ਅਦਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਬੁੱਧਵਾਰ ਨੂੰ ਕਿਹਾ, ''ਸਾਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਸਥਾਪਤ ਕਰਨ ਲਈ ਹੋਰ ਯਤਨ ਕਰਨਗੇ ਅਤੇ ਤਣਾਅ ਵਧਾਉਣ ਤੋਂ ਬਚਣਗੇ। ਚੀਨ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਬਹਿਤਰ ਬਣਾਉਣ ਲਈ ਰਚਨਾਤਮਕ ਭੂਮਿਕਾ ਨਿਭਾਉਣ ਦਾ ਇੱਛੁਕ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤਾਂ ਨੇ ਅੰਤਰ-ਰਾਸ਼ਟਰੀ ਭਾਈਚਾਰੇ ਦਾ ਧਿਆਨ ਖਿਚਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਸੰਘਰਸ਼ ਭਾਵੇਂ ਹੀ ਕੰਟਰੋਲ ਲਾਈਨ ਕੋਲ ਹੋ ਰਿਹਾ ਹੋਵੇ ਪਰ ਇਹ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦਾ ਨੁਕਾਸਾਨ ਪਹੁੰਚਾਵੇਗਾ। ਭਾਰਤ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਿਮਲਾ ਅਤੇ ਲਾਹੌਰ 'ਚ ਹੋਏ ਦੋ-ਪੱਖੀ ਸੰਧੀਆਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੇ ਦੋ-ਪੱਖੀ ਮਸਲਿਆਂ ਵਿਚਾਲੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਚੀਨ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਸਿੱੱਕਿਮ ਦੇ ਡੋਕਲਾਮ ਇਲਾਕੇ 'ਚ ਵਿਰੋਧ ਚੱਲ ਰਿਹਾ ਹੈ।