ਹਿੰਸਕ ਵੀਡੀਓ ਵਾਇਰਲ ਹੋਣ ''ਤੇ ਫੀਨਿਕਸ ਦੀ ਮੇਅਰ ਨੇ ਮੰਗੀ ਮੁਆਫੀ

06/17/2019 2:24:48 PM

ਵਾਸ਼ਿੰਗਟਨ (ਏ.ਐਫ.ਪੀ.)- ਫੀਨਿਕਸ ਦੀ ਮੇਅਰ ਨੇ ਐਤਵਾਰ ਨੂੰ ਉਸ ਵੀਡੀਓ ਨੂੰ ਲੈ ਕੇ ਮੁਆਫੀ ਮੰਗੀ ਜਿਸ ਵਿਚ ਦੱਖਣ-ਪੱਛਮੀ ਅਮਰੀਕੀ ਸ਼ਹਿਰ ਵਿਚ ਪੁਲਸ ਹਿੰਸਕ ਤਰੀਕੇ ਨਲਾ ਬੱਚਿਆਂ ਸਣਏ ਇਕ ਪਰਿਵਾਰ ਨੂੰ ਗ੍ਰਿਫਤਾਰ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਪਿਛਲੇ ਮਹੀਨੇ ਹੋਈ ਇਕ ਘਟਨਾ ਦੀ ਹੈ, ਜਿਸ ਵਿਚ ਪੁਲਸ ਪਰਿਵਾਰ ਨੂੰ ਕਾਰ ਵਿਚੋਂ ਉਤਰਣ ਨੂੰ ਕਹਿੰਦੀ ਹੋਈ ਮੰਦੀ ਭਾਸ਼ਾ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੰਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਇਸ ਤੋਂ ਬਾਅਦ ਇਕ ਮਹਿਲਾ ਦੋ ਛੋਟੇ ਬੱਚਿਆਂ ਦੇ ਨਾਲ ਕਾਰ ਵਿਚੋਂ ਉਤਰਦੀ ਨਜ਼ਰ ਆ ਰਹੀ ਹੈ। ਗ੍ਰਿਫਤਾਰੀ ਤੋਂ ਪਹਿਲਾਂ ਮਹਿਲਾ ਬੱਚਿਆਂ ਨੂੰ ਘਟਨਾ ਵੇਲੇ ਉਥੇ ਖੜ੍ਹੇ ਲੋਕਾਂ ਨੂੰ ਸੌਂਪ ਦਿੰਦੀ ਹੈ। ਉਥੇ ਹੀ ਇਕ ਹੋਰ ਵੀਡੀਓ ਵਿਚ ਪੁਲਸ ਮੁਲਾਜ਼ਮ ਇਕ ਵਿਅਕਤੀ ਨੂੰ ਲੱਤ ਮਾਰਦੀ ਹੋਈ ਨਜ਼ਰ ਆਉਂਦੀ ਹੈ ਜਿਸ ਦੇ ਹੱਥ ਪੁਲਸ ਦੀ ਕਾਰ ਨਾਲ ਬੰਨ੍ਹੇ ਸਨ।

ਫੀਨਿਕਸ ਦੇ ਮੇਅਰ ਕੈਟ ਗੈਲੇਗੋ ਨੇ ਟਵਿੱਟਰ 'ਤੇ ਲਿਖਿਆ,'ਮੈਂ ਵੀ ਹੋਰ ਲੋਕਾਂ ਵਾਂਗ ਪਰਿਵਾਰ ਅਤੇ ਛੋਟੇ ਬੱਚਿਆਂ ਦੇ ਨਾਲ ਫੀਨਿਕਸ ਪੁਲਸ ਦੇ ਰਵੱਈਏ ਤੋਂ ਦੁਖੀ ਹਾਂ।' ਅਧਿਕਾਰੀਆਂ ਦੇ ਰਵੱਈਏ ਨੂੰ ਗਲਤ ਅਤੇ ਗੈਰ ਪੇਸ਼ੇਵਰ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਅਜਿਹੇ ਵਰਤਾਓ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਲਿਖਿਆ ਕਿ ਇਸ ਪਰਿਵਾਰ ਨੂੰ ਜੋ ਝੇਲਣਾ ਪਿਆ, ਉਸ ਨਾਲ ਮੈਂ ਦੁਖੀ ਹਾਂ ਅਤੇ ਮੈਂ ਸਾਡੇ ਭਾਈਚਾਰੇ ਵਲੋਂ ਮੁਆਫੀ ਮੰਗਦੀ ਹਾਂ। ਫੀਨਿਕਸ ਦੀ ਪੁਲਸ ਮੁਖੀ ਜੇਰੀ ਵਿਲੀਅਮਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਘਟਨਾ ਲਈ ਮੁਆਫੀ ਮੰਗਦੀ ਹਾਂ। ਖਬਰ ਮੁਤਾਬਕ ਸਬੰਧਿਤ ਪਰਿਵਾਰ ਨੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸ਼ਹਿਰ ਪ੍ਰਸ਼ਾਸਨ ਤੋਂ ਇਕ ਕਰੋੜ  ਡਾਲਰ ਦਾ ਹਰਜਾਨਾ ਮੰਗਿਆ ਹੈ।

Sunny Mehra

This news is Content Editor Sunny Mehra