ਬਰੈਂਡਵੁੱਡ ਕਤਲ ਮਾਮਲਾ : ਪਰਿਵਾਰਾਂ ਨੇ ਕਿਹਾ, ਕਾਤਲ ਨੂੰ ਮਾਨਸਿਕ ਬੀਮਾਰ ਦੱਸ ਕੇ ਅਦਾਲਤ ਨੇ ਕੁਰੇਦੇ ਸਾਡੇ ਜ਼ਖ਼ਮ

05/26/2016 10:12:35 AM

ਕੈਲਗਰੀ— ਅਪ੍ਰੈਲ 2014 ''ਚ ਮੈਥਿਊ ਡੀ ਗਰੂਡ ਨਾਮਕ ਨੌਜਵਾਨ ਵਲੋਂ ਬਰੈਂਡਵੁੱਡ ''ਚ ਇੱਕ ਪਾਰਟੀ ਦੌਰਾਨ ਪੰਜ ਨੌਜਵਾਨਾਂ ਨੂੰ ਚਾਕੂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੇ ਸੰਬੰਧ ''ਚ ਉਸ ''ਤੇ ਕੇਸ ਚੱਲ ਰਿਹਾ ਸੀ। ਹੁਣ ਇਨ੍ਹਾਂ ਕਤਲਾਂ ਬਾਰੇ ਅਦਾਲਤ ਦਾ ਕਹਿਣਾ ਹੈ ਕਿ ਕਤਲ ਵੇਲੇ ਮੈਥਿਊ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਇਸੇ ਦੇ ਚੱਲਦੇ ਉਸ ਵਲੋਂ ਇਹ ਕਤਲ ਕੀਤੇ ਗਏ ਹਨ। ਉੱਧਰ ਅਦਾਲਤ ਦੇ ਇਸ ਫੈਸਲੇ ਨਾਲ ਮ੍ਰਿਤਕਾਂ ਦੇ ਪਰਿਵਾਰ ਵਾਲੇ ਬਿਲਕੁਲ ਵੀ ਖ਼ੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਦਾਲਤ ਦਾ ਇਹ ਫੈਸਲਾ ਉਨ੍ਹਾਂ ਲਈ ਇੱਕ ਬੁਰੇ ਸੁਪਨੇ ਵਾਂਗ ਹੈ, ਜਿਸ ਨਾਲ ਉਨ੍ਹਾਂ ਨੂੰ ਕੋਈ ਸ਼ਾਂਤੀ ਨਹੀਂ ਮਿਲੀ, ਸਗੋਂ ਉਨ੍ਹਾਂ ਦੇ ਜ਼ਖ਼ਮ ਇੱਕ ਵਾਰ ਫਿਰ ਤੋਂ ਕੁਰੇਦੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਇਸ ਤਰ੍ਹਾਂ ਦੇ ਫੈਸਲੇ ਦੀ ਬਿਲਕੁਲ ਵੀ ਉਮੀਦ ਨਹੀਂ ਸੀ, ਸਗੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਅਦਾਲਤ ਇਸ ਬਾਰੇ ਬਿਲਕੁਲ ਨਿਰਪੱਖ ਫੈਸਲਾ ਸੁਣਾਵੇਗੀ। ਇਸ ਤਰ੍ਹਾਂ ਦਾ ਫੈਸਲਾ ਸੁਣਾ ਕੇ ਅਦਾਲਤ ਨੇ ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।