ਆਸਟ੍ਰੇਲੀਆਈ ਸਰਕਾਰ ''ਤੇ ਗਹਿਰਾਏ ਸੰਕਟ ਦੇ ਬੱਦਲ

08/21/2017 6:22:05 PM

ਮੈਲਬੌਰਨ— ਆਸਟ੍ਰੇਲੀਆ ਵਿਚ ਦੋਹਰੀ ਨਾਗਰਿਕਤਾ ਵਾਲੇ ਸੰਸਦੀ ਮੈਂਬਰਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਮਗਰੋਂ ਸਰਕਾਰ 'ਤੇ ਸੰਕਟ ਦੇ ਬੱਦਲ ਹੋਰ ਗਹਿਰਾ ਗਏ ਹਨ। ਇਸ ਮਾਮਲੇ ਨੂੰ ਵੀ ਜਾਂਚ ਲਈ ਹਾਈ ਕੋਰਟ ਭੇਜ ਦਿੱਤਾ ਗਿਆ ਹੈ। ਸ਼ਨੀਵਾਰ ਸ਼ਾਮ ਸੈਨੇਟਰ ਨਿੱਕ ਸ਼ਿਨੋਫੋਨ ਨੇ ਖੁਦ ਕੋਲ ਬ੍ਰਿਟੇਨ ਦੀ ਵੀ ਨਾਗਰਿਕਤਾ ਹੋਣ ਦਾ ਐਲਾਨ ਕੀਤਾ ਸੀ। ਇਸ ਐਲਾਨ ਮਗਰੋਂ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਸਰਕਾਰ 'ਤੇ ਸੰਕਟ ਵੱਧ ਗਿਆ ਹੈ।
ਸਰਕਾਰਰ ਦੀ ਪਰੇਸ਼ਾਨੀ ਬੀਤੇ ਹਫਤੇ ਉਦੋਂ ਤੋਂ ਵੱਧਣੀ ਸ਼ੁਰੂ ਹੋ ਗਈ ਸੀ ਜਦੋਂ ਉੱਪ-ਪ੍ਰਧਾਨ ਮੰਤਰੀ ਬਾਰਨਾਬਾਈ ਜਵਾਈਸ ਨੇ ਕਿਹਾ ਕਿ ਉਹ ਸੰਸਦ ਦੀ ਮੈਂਬਰਸ਼ਿਪ ਲਈ ਅਯੋਗ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਨਿਊਜ਼ੀਲੈਂਡ ਦੀ ਵੀ ਨਾਗਰਿਕਤਾ ਹੈ। ਫਿਲਹਾਲ ਜਵਾਈਸ ਵੀ ਇਸ ਮਾਮਲੇ ਵਿਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ।
ਆਸਟ੍ਰੇਲੀਆ ਦੇ 116 ਸਾਲ ਪੁਰਾਣੇ ਕਾਨੂੰਨ ਮੁਤਾਬਕ ਚੁਣੇ ਗਏ ਸੰਸਦੀ ਮੈਂਬਰ ਕੋਲ ਸਿਰਫ ਆਸਟ੍ਰੇਲੀਆ ਦੀ ਨਾਗਰਿਕਤਾ ਹੋਣੀ ਚਾਹੀਦੀ ਹੈ। ਇਸ ਕਾਨੂੰਨ ਦੇ ਤਹਿਤ ਹੀ ਸ਼ਿਨੋਫੋਨ ਸਮੇਤ ਤਿੰਨ ਸਰਕਾਰੀ ਮੈਂਬਰ ਅਤੇ ਤਿੰਨ ਗ੍ਰੀਨ ਪਾਰਟੀ ਦੇ ਮੈਂਬਰ ਦੁਹਰੀ ਨਾਗਰਿਕਤਾ ਦੇ ਦੋਸ਼ੀ ਪਾਏ ਗਏ ਹਨ। ਸ਼ਿਨੋਫੋਨ ਨੂੰ ਆਪਣੀ ਮਾਂ ਤੋਂ ਗ੍ਰੀਸ ਦੀ ਨਾਗਰਿਕਤਾ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਛੱਡ ਦਿੱਤਾ ਸੀ।