ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰਾ ਲੈਰੀ ਹੋਗਨ ਦੀ ਹਮਾਇਤ ''ਚ ਨਿੱਤਰਿਆ

10/16/2018 9:46:12 AM

ਮੈਰੀਲੈਂਡ (ਰਾਜ ਗੋਗਨਾ)— ਬੀਤੇ ਦਿਨੀਂ ਗਵਰਨਰ ਮੈਰੀਲੈਂਡ ਲੈਰੀ ਹੋਗਨ ਦੀ ਚੋਣ ਮੁਹਿੰਮ ਨੂੰ ਲੈ ਕੇ ਵੱਖ-ਵੱਖ ਧਰਮ ਅਸਥਾਨਾਂ ਤੇ ਪੂਜਾ ਕੀਤੀ ਗਈ। ਜਿੱਥੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ।ਉੱਥੇ ਉਨ੍ਹਾਂ ਦੀ ਵਧੀਆ ਸਖਸ਼ੀਅਤ ਦਾ ਬੋਲਬਾਲਾ ਵੀ ਹੋ ਰਿਹਾ ਹੈ। ਡਾ. ਅਰੁਣ ਭੰਡਾਰੀ ਦੀ ਅਗਵਾਈ ਵਿਚ ਸੈਕਟਰੀ ਸਟੇਟ ਵੂਬਨ ਸਮਿੱਥ ਨੂੰ ਸਥਾਨਕ ਮੰਦਰ ਵਿਚ ਬੁਲਾਇਆ ਗਿਆ। ਜਿੱਥੇ ਸਾਰੇ ਭਾਈਚਾਰਿਆਂ ਨੇ ਸਾਂਝੇ ਤੌਰ ਤੇ ਸੈਕਟਰੀ ਸਟੇਟ ਦਾ ਸਵਾਗਤ ਕੀਤਾ। ਉੱਥੇ ਸੈਕਟਰੀ ਸਟੇਟ ਵਲੋਂ ਲੈਰੀ ਹੋਗਨ ਗਵਰਨਰ ਦੀਆਂ ਉਪਲਬਧੀਆਂ ਤੇ ਕਾਰਗੁਜ਼ਾਰੀਆਂ ਨੂੰ ਆਏ ਮਹਿਮਾਨਾਂ ਨਾਲ ਸਾਂਝਾ ਕੀਤਾ ਗਿਆ।ਲੈਰੀ ਹੋਗਨ ਗਵਰਨਰ ਮੈਰੀਲੈਂਡ ਵਲੋਂ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਸੈਕਟਰੀ ਸਟੇਟ ਨੇ ਸਾਈਟੇਸ਼ਨ ਭੇਂਟ ਕੀਤਾ। 

ਉਪਰੰਤ ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਜਿਨਾਂ ਵਿਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਉੱਪ ਚੇਅਰਮੈਨ ਸਾਜਿਦ ਤਰਾਰ, ਡਾ. ਕਾਰਤਿਕ ਡਿਸਾਈ, ਡਾ. ਰਿਜਵੀ, ਡਾ. ਅਰੁਨ ਭੰਡਾਰੀ ਸੂਬੀ ਮੁਨੀਆਂ ਸਵਾਮੀ, ਮੁਰਾਲੀ ਪ੍ਰਾਰਥੀ, ਦੀਪਕ ਠਾਕੁਰ, ਜੇ ਪਾਰੁਕ ਤੇ ਪ੍ਰਬੰਧਕ ਵੀ ਸ਼ਾਮਲ ਸਨ।ਸੰਖੇਪ ਮਿਲਣੀ ਦੌਰਾਨ ਜੱਸੀ ਤੇ ਸਾਜਿਦ ਤਰਾਰ ਨੇ ਸੈਕਟਰੀ ਸਟੇਟ ਨਾਲ ਪਾਕਿਸਤਾਨ ਜਾਣ ਵਾਲੇ ਬਿਜ਼ਨੈੱਸ ਡੈਲੀਗੇਟ ਸਬੰਧੀ ਵਿਚਾਰਾਂ ਕੀਤੀਆਂ। ਉਪਰੰਤ ਦੁਪਹਿਰੀ ਭੋਜ ਕੀਤਾ। ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਤੇ ਹੋਗਨ ਦੀ ਉਮੀਦਵਾਰੀ ਲਈ ਖਰਾ ਉਤਰਿਆ। ਲੈਰੀ ਹੋਗਨ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਗਈ।ਉਨ੍ਹਾਂ ਵੱਲੋਂ ਮੈਰੀਲੈਂਡ ਸਟੇਟ ਨੂੰ ਦਿੱਤੀਆਂ ਸੁਵਿਧਾਵਾਂ ਬਾਰੇ ਵੀ ਬੁਲਾਰਿਆਂ ਨੇ ਖ਼ਾਸ ਜ਼ਿਕਰ ਕੀਤਾ ਗਿਆ।