ਫੇਸਬੁੱਕ ਦੇ ਸੰਸਥਾਪਕ ਜ਼ੁਕਰਬਰਗ ਤੇ ਪਤਨੀ ਨੇ ਬੇਟੀ ਦੇ ਜਨਮ ''ਤੇ ਕੀਤਾ ਵਾਅਦਾ ਕੀਤਾ ਪੂਰਾ, ਕੀਤਾ ਮਹਾਦਾਨ (ਦੇਖੋ ਤਸਵੀਰਾਂ)

08/21/2016 5:07:14 PM

 ਸਾਨ ਫਰਾਂਸਿਸਕੋ— ਕਹਿੰਦੇ ਹਨ ਕਿ ਰੱਬ ਜਿਨ੍ਹਾਂ ''ਤੇ ਆਪਣੀਆਂ ਰਹਿਮਤਾਂ ਵਰ੍ਹਾਉਂਦਾ ਹੈ, ਉਨ੍ਹਾਂ ਨੂੰ ਇਨ੍ਹਾਂ ਰਹਿਮਤਾਂ ਨੂੰ ਦੂਜਿਆਂ ਨਾਲ ਵੀ ਵੰਡਣਾ ਚਾਹੀਦਾ ਹੈ ਤੇ ਅਜਿਹਾ ਹੀ ਕੁਝ ਕੀਤਾ ਹੈ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ। ਦੁਨੀਆ ਦੇ ਇਸ ਬੇਹੱਦ ਅਮੀਰ ਜੋੜੇ ਨੇ ਆਪਣੀ ਬੇਟੀ ਦੇ ਜਨਮ ''ਤੇ ਵਾਅਦਾ ਕੀਤਾ ਸੀ ਕਿ ਉਹ ਚੈਰਿਟੀ ਲਈ ਆਪਣੇ ਕਰੋੜਾਂ ਦੇ ਸ਼ੇਅਰ ਦਾਨ ਕਰਨਗੇ ਅਤੇ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਜੋੜੇ ਨੇ ਚੈਰਿਟੀ ਲਈ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਦੇ 9.5 ਕਰੋੜ ਡਾਲਰ ਯਾਨੀ ਕਿ ਕਰੀਬ 637 ਕਰੋੜ ਦੀ ਕੀਮਤ ਦੇ ਆਪਣੇ ਸ਼ੇਅਰ ਵੇਚ ਦਿੱਤੇ ਹਨ। ਫੋਬਰਸ ਦੀ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਇਸ ਜੋੜੇ ਨੇ ''ਚਾਨ ਜ਼ੁਕਰਬਰਗ ਇਨੀਸ਼ੀਏਟਿਵ'' ਫਾਊਂਡੇਸ਼ਨ ਅਤੇ ਸੀ. ਜੈੱਡ. ਆਈ. ਹੋਲਡਿੰਗਸ ਐੱਲ. ਐੱਲ. ਸੀ. ਨੇ ਅਮਰੀਕੀ ਸ਼ੇਅਰ ਮਾਰਕੀਟ ਨੂੰ ਇਹ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਆਪਣੇ ਫੇਸਬੁੱਕ ਪੇਜ ''ਤੇ ਆਪਣੀ ਬੇਟੀ ਲਈ ਦੁਨੀਆ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਆਪਣੇ ਸ਼ੇਅਰ ਵੇਚਣ ਦਾ ਐਲਾਨ ਕੀਤਾ ਸੀ। 

ਜ਼ੁਕਰਬਰਗ ਜੋੜੇ ਨੇ ਤਕਰੀਬਨ 767,907 ਸ਼ੇਅਰ ਵੇਚੇ ਅਤੇ ਇਸ ਤੋਂ ਮਿਲਣ ਵਾਲੀ ਰਕਮ ਦਾ ਇਸਤੇਮਾਲ ਹਿਊਮਨ ਪੋਟੇਂਸ਼ੀਅਲ ਨੂੰ ਵਧਾਉਣ ਅਤੇ ਬੱਚਿਆਂ ਵਿਚ ਸਮਾਨਤਾ ਨੂੰ ਪ੍ਰਮੋਟ ਕਰਨ ਲਈ ਕੀਤਾ ਜਾਵੇਗਾ। 
 
ਕਿੰਨੇਂ ਦੇ ਹਨ ਜ਼ੁਕਰਬਰਗ ਦੇ ਕੁੱਲ ਸ਼ੇਅਰ
— ਫੇਸਬੁੱਕ ਦੀ ਕੁੱਲ ਆਮਦਨ 303 ਅਰਬ ਡਾਲਰ ਯਾਨੀ ਕਿ 19 ਲੱਖ ਕਰੋੜ ਰੁਪਏ ਹੈ। 
— ਜ਼ੁਕਰਬਰਗ ਦੇ ਕੋਲ ਕੰਪਨੀ ਦੇ 54 ਫੀਸਦੀ ਸ਼ੇਅਰ ਹਨ, ਜਿਸ ਦੇ 99 ਫੀਸਦੀ ਸ਼ੇਅਰ ਵੇਚਣ ਦਾ ਉਨ੍ਹਾਂ ਨੇ ਐਲਾਨ ਕੀਤਾ ਹੈ ਮਤਲਬ ਜ਼ੁਕਰਬਰਗ 45 ਅਰਬ ਡਾਲਰ ਯਾਨੀ ਕਿ 2.85 ਲੱਖ ਕਰੋੜ ਰੁਪਏ ਦਾਨ ਵਿਚ ਦੇ ਦੇਣਗੇ। 
— ਇਹ ਰਕਮ ਨੇਪਾਲ, ਅਫਗਾਨਿਸਤਾਨ ਅਤੇ ਸਾਈਪ੍ਰਸਤ ਵਰਗੇ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦਨ (ਜੀ. ਡੀ. ਪੀ.) ਦੇ ਦੁੱਗਣੀ ਬਣਦੀ ਹੈ। 
— ਇਸ ''ਚੋਂ ਉਹ 637 ਕਰੋੜ ਚੈਰਿਟੀ ਲਈ ਹੁਣ ਦੇ ਚੁੱਕੇ ਹਨ। 
— ਜ਼ੁਕਰਬਰਗ ਆਪਣੇ ਸ਼ੇਅਰ ਦਾ ਓਨਾਂ ਹਿੱਸਾ ਦਾਨ ਵਿਚ ਦੇ ਦੇਣਗੇ, ਜਿੰਨੀਂ ਦੁਨੀਆ ਦੇ 106 ਦੇਸ਼ਾਂ ਦੀ ਜੀ. ਡੀ. ਪੀ. ਵੀ ਨਹੀਂ ਹੈ।

Kulvinder Mahi

This news is News Editor Kulvinder Mahi