ਮਾਰਕ ਐਸਪਰ ਹੋਣਗੇ ਅਮਰੀਕਾ ਦੇ ਨਵੇਂ ਫੌਜ ਸਕੱਤਰ

07/20/2017 7:06:48 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੌਜ ਦੇ ਅਹੁਦੇ 'ਤੇ ਮਾਰਕ ਐਸਪਰ ਨੂੰ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। ਵ੍ਹਾਇਟ ਹਾਊਸ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰਪਤੀ ਟਰੰਪ ਲਈ ਇਸ ਅਹੁਦੇ ਨੂੰ ਭਰਨਾ ਚੁਣੌਤੀ ਭਰਿਆ ਕੰਮ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਉਮੀਦਵਾਰਾਂ ਨੇ ਇਸ ਅਹੁਦੇ ਲਈ ਆਪਣਾ ਨਾਂ ਵਾਪਸ ਲੈ ਲਿਆ ਸੀ। ਐਸਪਰ ਅਮਰੀਕਾ ਦੇ ਫੌਜ ਅਕੈਡਮੀ 'ਚੋਂ ਟ੍ਰੇਨਿੰਗ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਹ ਲੈਫਟੀਨੈਂਟ ਕਰਨਲ ਦੇ ਰੂਪ 'ਚ ਯੂ.ਐੱਸ. ਫੌਜ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਉਨ੍ਹਾਂ ਕੋਲ ਖਾੜੀ ਦੀ ਲੜਾਈ ਦਾ ਵੀ ਅਨੁਭਵ ਹੈ।