ਟਰੰਪ, ਰਾਮਾਸਵਾਮੀ, ਨਿੱਕੀ ਹੈਲੀ ਸਣੇ ਕਈ ਉਮੀਦਵਾਰ ਰਾਸ਼ਟਰਪਤੀ ਦੌੜ 'ਚ ਸ਼ਾਮਲ, ਪੋਲ 'ਚ ਹੋਇਆ ਅਹਿਮ ਖੁਲਾਸਾ

09/08/2023 3:40:47 PM

ਵਾਸ਼ਿੰਗਟਨ (ਰਾਜ ਗੋਗਨਾ)— ਅਮਰੀਕਾ ਵਿੱਚ ਅਗਲੇ ਸਾਲ 2024 ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਜਿਸ ਲਈ ਕਈ ਉਮੀਦਵਾਰ ਪਹਿਲਾਂ ਹੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਵਿਰੋਧੀ ਰਿਪਬਲਿਕਨ ਪਾਰਟੀ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ, ਰੌਨ ਡੇਸੈਂਟਿਸ, ਮਾਈਕ ਪੇਂਸ ਸਮੇਤ ਕਈ ਉਮੀਦਵਾਰ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹਨ। ਹੁਣ ਤੱਕ ਟਰੰਪ ਰਿਪਬਲਿਕਨ ਪਾਰਟੀ ਦੀ ਦੌੜ ਵਿੱਚ ਸਭ ਤੋਂ ਅੱਗੇ ਹੁੰਦੇ ਨਜ਼ਰ ਆ ਰਹੇ ਹਨ। 

ਹਾਲਾਂਕਿ ਇੱਕ ਤਾਜ਼ਾ ਸਰਵੇਖਣ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਪੋਲ ਨੇ ਦਿਖਾਇਆ ਕਿ ਨਿੱਕੀ ਹੈਲੀ, ਜੇਕਰ ਰਿਪਬਲਿਕਨ ਪਾਰਟੀ ਦੁਆਰਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਉਹ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਭਾਰੀ ਪਵੇਗੀ। ਉਹ ਇਕੋਇਕ ਉਮੀਦਵਾਰ ਹੀ ਜੋ ਬਾਈਡੇਨ ਨੂੰ ਹਰਾ ਸਕਦੀ ਹੈ। ਇਹ ਜਾਣਕਾਰੀ ਸੀ.ਐਨ.ਐਨ ਦੇ  ਸਰਵੇਖਣ ਦੇ ਨਤੀਜਿਆਂ ਵਿੱਚ ਸਾਹਮਣੇ ਆਈ ਹੈ। ਨਤੀਜੇ ਮੁਤਾਬਕ ਜੇਕਰ ਬਾਈਡੇਨ ਅਤੇ ਨਿੱਕੀ ਹੇਲੀ ਵਿਚਾਲੇ ਪ੍ਰਧਾਨਗੀ ਲਈ ਲੜਾਈ ਹੁੰਦੀ ਹੈ ਤਾਂ ਨਿੱਕੀ ਹੈਲੀ ਬਾਈਡੇਨ 'ਤੇ ਭਾਰੀ ਹੋਵੇਗੀ। ਪੋਲ ਮੁਤਾਬਕ ਨਿੱਕੀ ਹੇਲੀ ਨੂੰ 49% ਵੋਟ ਮਿਲੇ ਹਨ। ਹਾਲਾਂਕਿ ਬਾਈਡੇਨ ਨੂੰ ਸਿਰਫ 43% ਵੋਟਾਂ ਮਿਲੀਆਂ। ਜਦਕਿ ਟਰੰਪ ਅਤੇ ਬਾਈਡੇਨ ਵਿਚਾਲੇ ਸਿੱਧੀ ਟੱਕਰ ਨੂੰ ਲੈ ਕੇ ਦੋਵਾਂ ਵਿਚਾਲੇ ਕੰਡੇਦਾਰ ਟੱਕਰ ਹੈ। ਇਸ ਸਰਵੇਖਣ ਵਿੱਚ ਟਰੰਪ ਨੂੰ 47% ਵੋਟ ਮਿਲੇ ਹਨ ਜਦਕਿ ਬਾਈਡੇਨ ਨੂੰ 46% ਵੋਟ ਮਿਲੇ ਹਨ। ਟਿਮ ਸਕਾਟ ਅਤੇ ਮਾਈਕ ਪੇਂਸ ਦੋਵਾਂ ਨੂੰ ਬਾਈਡੇਨ ਦੇ 44% ਦੇ ਮੁਕਾਬਲੇ 46% ਵੋਟਾਂ ਮਿਲੀਆਂ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਕਾਲਜ ਕੈਂਪਸ ਅੱਗੇ ਧਰਨਾ ਲਾਉਣ ਨੂੰ ਮਜ਼ਬੂਰ ਹੋਏ ਪੰਜਾਬੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ

ਜਾਣੋ ਰਾਮਾਸਵਾਮੀ ਦੀ ਸਥਿਤੀ

ਨਿਊਜਰਸੀ ਦੇ ਗਵਰਨਰ ਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਕ੍ਰਿਸ ਕ੍ਰਿਸਟੀ ਨੂੰ ਬਾਈਡੇਨ ਦੇ 42% ਦੇ ਮੁਕਾਬਲੇ 44% ਵੋਟਾਂ ਮਿਲੀਆਂ। ਉੱਧਰ ਵਿਵੇਕ ਰਾਮਾਸਵਾਮੀ ਵੀ ਲਗਾਤਾਰ ਸੁਰਖੀਆਂ 'ਚ ਹਨ। ਹਾਲਾਂਕਿ ਇਸ ਪੋਲ 'ਚ ਉਹ ਬਾਈਡੇਨ ਤੋਂ ਹਾਰ ਗਏ ਹਨ। ਪੋਲ ਅਨੁਸਾਰ ਬਾਈਡੇਨ ਨੂੰ 46% ਅਤੇ ਰਾਮਾਸਵਾਮੀ ਨੂੰ 45% ਵੋਟਾਂ ਮਿਲੀਆਂ ਹਨ। ਇੱਥੋਂ ਤੱਕ ਕਿ ਡੈਮੋਕਰੇਟਸ ਵੀ ਨਿੱਕੀ ਹੇਲੀ ਨੂੰ ਖ਼ਤਰਾ ਮੰਨਦੇ ਹਨ। ਨਿੱਕੀ ਹੇਲੀ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਇਕਲੌਤੀ ਭਾਰਤੀ ਮੂਲ ਦੀ ਔਰਤ ਹੈ। ਇੱਥੋਂ ਤੱਕ ਕਿ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਨਿੱਕੀ ਹੈਲੀ ਉਨ੍ਹਾਂ ਲਈ ਖਤਰਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਇੱਕ ਰਣਨੀਤੀਕਾਰ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਨਿੱਕੀ ਹੈਲੀ ਨੂੰ ਰਿਪਬਲਿਕਨ ਪਾਰਟੀ ਤੋਂ ਚੁਣਿਆ ਜਾਂਦਾ ਹੈ ਤਾਂ ਸਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana